ਨਮੋਨੀਆ (ਅੰਗਰੇਜ਼ੀ: Pneumonia; (/njuːˈməʊ.ni.ə/) ਫੇਫੜਿਆਂ ਦਾ ਇੱਕ ਰੋਗ ਹੈ ਜਿਸਦਾ ਮੁੱਖ ਅਸਰ ਫੇਫੜਿਆਂ ਵਿੱਚ ਮੌਜੂਦ ਗਿਲਟੀਆਂ ਉੱਤੇ ਪੈਂਦਾ ਹੈ ਜਿਹਨਾਂ ਨੂੰ ਅਲਵਿਉਲਾਈ ਕਿਹਾ ਜਾਂਦਾ ਹੈ।[1][2] ਇਹ ਆਮ ਤੌਰ ਉੱਤੇ ਵਾਇਰਸ ਜਾਂ ਰੋਗਾਣੂ(ਬੈਕਟੀਰੀਆ) ਦੇ ਕਾਰਨ ਹੁੰਦਾ ਅਤੇ ਕਦੇ-ਕਦੇ ਕੁਝ ਦਵਾਈਆਂ, ਸੂਖਮ ਜੀਵਾਂ ਜਾਂ ਫਿਰ ਸਵੈਸੁਰੱਖਿਅਤ ਬਿਮਾਰੀਆਂ ਦੇ ਸਿੱਟੇ ਵਜੋਂ ਵੀ ਹੋ ਜਾਂਦਾ ਹੈ।[1][3]

ਨਮੋਨੀਆ
ਵਰਗੀਕਰਨ ਅਤੇ ਬਾਹਰਲੇ ਸਰੋਤ
ਇੱਕ ਕਾਲੀ ਅਤੇ ਚਿੱਟੀ ਐਕਸ-ਰੇ ਤਸਵੀਰ ਜਿਸ ਵਿੱਚ ਖੱਬੇ ਪਾਸੇ ਇੱਕ ਤਿਕੋਨ ਵਰਗਾ ਚਿੱਟਾ ਹਿੱਸਾ ਦਿੱਖ ਰਿਹਾ ਹੈ, ਜਿਸ ਨੂੰ ਉਭਾਰਨ ਲਈ ਉਸ ਦੇ ਦੁਆਲੇ ਇੱਕ ਚੱਕਰ ਲਗਾਇਆ ਗਿਆ ਹੈ।
ਛਾਤੀ ਦੇ ਐਕਸ-ਰੇ ਵਿੱਚ ਸੱਜੇ ਫੇਫੜੇ ਵਿੱਚ ਹੋਏ ਬੈਕਟੀਰੀਆਈ ਨਮੋਨੀਆ ਦੀ ਤਸਵੀਰ
ਆਈ.ਸੀ.ਡੀ. (ICD)-10J12, J13, J14, J15, J16, J17, J18, P23
ਆਈ.ਸੀ.ਡੀ. (ICD)-9480-486, 770.0
ਰੋਗ ਡੇਟਾਬੇਸ (DiseasesDB)10166
ਮੈੱਡਲਾਈਨ ਪਲੱਸ (MedlinePlus)000145
ਈ-ਮੈਡੀਸਨ (eMedicine)topic list
MeSHD011014

ਖੰਘ, ਛਾਤੀ ਵਿੱਚ ਦਰਦ, ਤਾਪ ਅਤੇ ਸਾਹ ਲੈਣ ਵਿੱਚ ਮੁਸ਼ਕਿਲ ਇਸ ਦੇ ਆਮ ਲੱਛਣ ਹਨ।[4] ਇਸ ਰੋਗ ਦੀ ਪਛਾਣ ਲਈ ਖੰਘਾਰ ਦਾ ਐਕਸ-ਰੇ ਕੀਤਾ ਜਾਂਦਾ ਹੈ। ਨਮੋਨੀਆ ਦੀਆਂ ਕੁਝ ਕਿਸਮਾਂ ਨੂੰ ਰੋਕਣ ਲਈ ਵੈਕਸੀਨ ਮੌਜੂਦ ਹਨ। ਇਸ ਦੇ ਹੋਣ ਦੇ ਵੱਖ-ਵੱਖ ਕਾਰਨਾਂ ਕਰ ਕੇ ਇਲਾਜ ਵੀ ਵੱਖ-ਵੱਖ ਹੁੰਦਾ ਹੈ। ਰੋਗਾਣੂ ਨਾਲ ਹੋਏ ਨਮੋਨੀਆ ਨੂੰ ਰੋਗਾਣੂ-ਨਾਸ਼ਕ ਦਵਾਈ ਨਾਲ ਠੀਕ ਕੀਤਾ ਜਾਂਦਾ ਹੈ। ਜੇ ਨਮੋਨੀਆ ਤੀਖਣ ਹੋਵੇ ਤਾਂ ਰੋਗੀ ਨੂੰ ਹਸਪਤਾਲ ਵਿੱਚ ਦਾਖ਼ਲ ਕੀਤਾ ਜਾਂਦਾ ਹੈ।

ਲੱਛਣ

ਸੋਧੋ

ਬੈਕਟੀਰੀਆਈ ਨਮੋਨੀਆ ਦੇ ਰੋਗੀਆਂ ਨੂੰ ਅਕਸਰ ਖੰਘ, ਤਾਪ, ਸਾਹ ਲੈਣ ਵਿੱਚ ਦਿੱਕਤ, ਛਾਤੀ ਵਿੱਚ ਤਿੱਖਾ ਦਰਦ ਅਤੇ ਸਾਹ ਲੈਣ ਦੀ ਗਤੀ ਵਿੱਚ ਵਾਧਾ ਹੁੰਦਾ ਹੈ।[5] ਬਜ਼ੁਰਗਾਂ ਦੇ ਵਿੱਚ ਘਬਰਾਹਟ ਅਤੇ ਹਫੜਾ-ਦਫੜੀ ਸਭ ਤੋਂ ਪ੍ਰਮੁੱਖ ਲੱਛਣ ਹੈ।[5] 5 ਸਾਲ ਤੋਂ ਛੋਟੇ ਬੱਚਿਆਂ ਵਿੱਚ ਵੀ ਤਾਪ, ਖੰਘ ਅਤੇ ਸਾਹ ਲੈਣ ਵਿੱਚ ਮੁਸ਼ਕਿਲ ਆਮ ਲੱਛਣ ਹਨ।[6]

ਹਵਾਲੇ

ਸੋਧੋ
  1. 1.0 1.1 McLuckie, A., ed. (2009). Respiratory disease and its management. New York: Springer. p. 51. ISBN 978-1-84882-094-4.
  2. Leach, Richard E. (2009). Acute and Critical Care Medicine at a Glance (2nd ed.). Wiley-Blackwell. ISBN 1-4051-6139-6. Retrieved 2011-04-21.
  3. Jeffrey C. Pommerville (2010). Alcamo's Fundamentals of Microbiology (9th ed.). Sudbury MA: Jones & Bartlett. p. 323. ISBN 0-7637-6258-X.
  4. Ashby, Bonnie; Turkington, Carol (2007). The encyclopedia of infectious diseases (3rd ed.). New York: Facts on File. p. 242. ISBN 0-8160-6397-4. Retrieved 2011-04-21.{{cite book}}: CS1 maint: multiple names: authors list (link)
  5. 5.0 5.1 Hoare Z; Lim WS (2006). "Pneumonia: update on diagnosis and management" (PDF). BMJ. 332 (7549): 1077–9. doi:10.1136/bmj.332.7549.1077. PMC 1458569. PMID 16675815.
  6. Singh, V; Aneja, S (March 2011). "Pneumonia — management in the developing world". Paediatric respiratory reviews. 12 (1): 52–9. doi:10.1016/j.prrv.2010.09.011. PMID 21172676.