ਸਮੱਗਰੀ 'ਤੇ ਜਾਓ

ਸੁਲਤਾਨਪੁਰ ਲੋਧੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਸੁਲਤਾਨਪੁਰ ਲੋਧੀ ਭਾਰਤੀ ਪੰਜਾਬ ਦੇ ਕਪੂਰਥਲਾ ਜਿਲੇ ਦੀ ਇਕ ਤਹਿਸੀਲ ਅਤੇ ਹਜਾਰ ਸਾਲ ਪੁਰਾਣਾ ਸ਼ਹਿਰ ਹੈ। ਇਹ ਦਿਲੀ ਦੇ ਬਾਦਸ਼ਾਹ ਮਹਿਮੂਦ ਗਜ਼ਨਵੀ ਦੇ ਜਰਨੈਲ ਸੁਲਤਾਨ ਖਾਨ ਲੋਧੀ ਦੁਆਰਾ 1103 ਈਸਵੀ ਵਿੱਚ ਵਸਾਇਆ ਗਿਆ ਸੀ। ਇਸ ਸ਼ਹਿਰ ਦਾ ਜ਼ਿਕਰ ਆਈਨੇ ਅਕਬਰੀ ਵਿੱਚ ਅਨੇਕ ਵਾਰ ਆਉਂਦਾ ਹੈ। ਇਹ ਬਰਸਾਤੀ ਨਦੀ ਵੇਈਂ ਦੇ ਦੱਖਣੀ ਕਿਨਾਰੇ ਤੇ ਸਥਿਤ ਹੈ।