ਜਾਨ ਮੇਨਾਰਡ ਕੇਨਜ਼
ਕੇਨਜ਼ੀਅਨ ਇਕਨਾਮਿਕਸ | |
---|---|
ਜਨਮ | ਕੈਮਬ੍ਰਿਜ, ਕੈਮਬ੍ਰਿਜਸ਼ਾਇਰ, ਯੁਨਾਈਟਡ ਕਿੰਗਡਮ | 5 ਜੂਨ 1883
ਮੌਤ | 21 ਅਪ੍ਰੈਲ 1946 Tilton, near Firle, East Sussex, ਯੁਨਾਈਟਡ ਕਿੰਗਡਮ | (ਉਮਰ 62)
ਕੌਮੀਅਤ | ਬ੍ਰਿਟਿਸ਼ |
ਖੇਤਰ | |
ਅਲਮਾ ਮਾਤਰ | |
ਯੋਗਦਾਨ |
ਜਾਨ ਮੇਨਾਰਡ ਕੇਨਜ਼, ਪਹਿਲਾ ਬੈਰਨ ਕੇਨਜ਼,[1] ਸੀਬੀ, ਐਫਬੀਏ (/ˈkeɪnz/ KAYNZ; 5 ਜੂਨ 1883 – 21 ਅਪਰੈਲ 1946) ਇੱਕ ਬ੍ਰਿਟਿਸ਼ ਅਰਥਸ਼ਾਸਤਰੀ ਸੀ, ਜਿਸ ਦੇ ਵਿਚਾਰਾਂ ਨੇ ਆਧੁਨਿਕ ਮੈਕਰੋਇਕਨਾਮਿਕਸ ਦੀ ਥਿਊਰੀ ਅਤੇ ਅਭਿਆਸ ਨੂੰ ਬੁਨਿਆਦੀ ਤੌਰ ਤੇ ਪ੍ਰਭਾਵਿਤ ਕੀਤਾ ਹੈ, ਅਤੇ ਸਰਕਾਰਾਂ ਦੀਆਂ ਆਰਥਿਕ ਨੀਤੀਆਂ ਨੂੰ ਰਾਹ ਦੱਸਿਆ ਹੈ। ਉਸ ਨੇ ਕਾਰੋਬਾਰ ਚੱਕਰ ਦੇ ਕਾਰਨਾਂ ਬਾਰੇ ਪਹਿਲਾਂ ਹੋਏ ਕੰਮ ਨੂੰ ਅਧਾਰ ਬਣਾਇਆ ਅਤੇ ਇਸ ਵਿੱਚ ਨਵਾਂ ਵੱਡਾ ਯੋਗਦਾਨ ਪਾਇਆ। ਉਸਨੂੰ ਆਧੁਨਿਕ ਮੈਕਰੋਇਕਨਾਮਿਕਸ ਦਾ ਬਾਨੀ ਅਤੇ 20ਵੀਂ ਸਦੀ ਦੇ ਸਭ ਤੋਂ ਪ੍ਰਭਾਵਸ਼ਾਲੀ ਅਰਥਸ਼ਾਸਤਰੀਆਂ ਵਿਚੋਂ ਇੱਕ ਮੰਨਿਆ ਗਿਆ ਹੈ। ਆਰੰਭ ਵਿੱਚ ਇਸ ਦਾ ਸੰਪਰਕ ਐਲਫ੍ਰੈਡ ਮਾਰਸ਼ਲ ਨਾਲ ਹੋਇਆ। ਉਸ ਦੇ ਅਧੀਨ ਰਹਿ ਕੇ ਹੀ ਇਸ ਨੇ ਅਰਥ ਵਿਗਿਆਨ ਦਾ ਅਧਿਐਨ ਕੀਤਾ ਅਤੇ ‘ਇੰਡੀਆ ਆਫ਼ਿਸ’ ਵਿੱਚ ਸਰਕਾਰੀ-ਨੌਕਰੀ ਲੱਗ ਗਿਆ। ਆਪਣੇ ਜੀਵਨਕਾਲ ਵਿੱਚ ਇਹ ਯੂਨੀਵਰਸਿਟੀਆਂ ਵਿੱਚ ਕਈ ਉੱਚੇ ਅਹੁਦਿਆ ਤੇ ਰਿਹਾ। ਇਸ ਤੋਂ ਇਲਾਵਾ ਇਸ ਨੇ ਕਈ ਦੇਸ਼ਾ ਵਿੱਚ ਸਰਕਾਰ ਦੀ ਪ੍ਰਤੀਨਿਧਤਾ ਕੀਤੀ ਅਤੇ ਰਸਾਲਿਆ ਦਾ ਐਡੀਟਰ ਵੀ ਰਿਹਾ।
ਇਸ ਮਹਾਨ ਅਰਥ-ਵਿਗਿਆਨੀ ਦੀ ਮੌਤ 21 ਅਪ੍ਰੈਲ, 1946 ਨੂੰ ਸਸੈੱਕਸ ਕਾਉਂਟੀ ਵਿੱਚ ਫ਼ਰਲ ਵਿਖੇ ਹੋਈ।
‘ਇੰਡੀਅਨ ਕਰੰਗੀ ਐਂਡ ਫ਼ਾਈਨਾਂਸ’ 1913; ‘ਟ੍ਰੀਟੀਜ਼ ਆਨ ਮਨੀ’ 1930; ‘ਦੀ ਜਨਰਲ ਥਿਊਰੀ ਆਫ਼ ਅਪਲਾਇਮੈਂਟ ਇੰਟਰੈਸਟ ਐਂਡ ਮਨੀ’ 1936 ਅਤੇ ‘ਹਾਉ ਟੂ ਪੇ ਫਾਰ ਦੀ ਵਾਰ’ 1940 ਇਸ ਦੀਆਂ ਰਚਨਾਵਾਂ ਹਨ।
ਅਰਥ ਵਿਗਿਆਨ ਦੇ ਖੇਤਰ ਵਿੱਚ ਯੋਗਦਾਨ
[ਸੋਧੋ]ਵੀਹਵੀਂ ਸਦੀ ਦੇ ਪਹਿਲੇ ਅੱਧ ਤੱਕ ਅਰਥ ਵਿਗਿਆਨ ਦੇ ਸਿਧਾਂਤ ਉੱਤੇ ਕੇਨਜ਼ ਨੇ ਜਿੰਨਾ ਪ੍ਰਭਾਵ ਪਾਇਆ ਹੈ ਹੋਰ ਕੋਈ ਵੀ ਅਰਥ ਵਿਗਿਆਨੀ ਨਹੀਂ ਪਾ ਸਕਿਆ। ਆਪਣੀ ਪ੍ਰਸਿੱਧ ਰਚਨਾ ਜਨਰਲ ਥਿਊਰੀ ਵਿੱਚ ਕੇਨਜ਼ ਨੇ ਹੇਠ ਲਿਖੇ ਸਿਧਾਂਤ ਪੇਸ਼ ਕੀਤੇ ਹਨ
ਰੋਜ਼ਗਾਰ ਸਿਧਾਂਤ
[ਸੋਧੋ]ਕੇਨਜ਼ ਦਾ ਰੋਜ਼ਗਾਰ ਅਤੇ ਆਮਦਨੀ ਸਿਧਾਂਤ 1936 ਨੂੰ ਹੋਂਦ ਵਿੱਚ ਆਇਆ। ਕੇਨਜ਼ ਨੇ ਸਨਾਤਨੀ ਅਰਥ ਵਿਗਿਆਨ ਦੀ ਪੂਰਬ ਧਾਰਨਾ ਦਾ ਭਰਪੂਰ ਖੰਡਨ ਕੀਤਾ। ਜਨਰਲ ਥਿਊਰੀ ਪ੍ਰਕਾਸ਼ਤ ਕਰਕੇ ਕੇਨਜ਼ ਨੇ ਅਰਥ ਵਿਗਿਆਨ ਦੇ ਇਤਿਹਾਸ ਵਿੱਚ ਕ੍ਰਾਂਤੀ ਲੈ ਆਂਦੀ। ਕੇਨਜ਼ ਦੇ ਇਸ ਸਮੁੱਚੇ ਯੋਗਦਾਨ ਨੂੰ ‘ਕੇਨਜ਼ਵਾਦੀ ਕ੍ਰਾਂਤੀ’ ਦਾ ਨਾਂ ਦਿੱਤਾ ਗਿਆ ਹੈ।
ਕੇਨਜ਼ ਨੇ ਆਪਣੇ ਸਿਧਾਂਤ ਵਿੱਚ ਮੋਟੇ ਤੌਰ ਤੇ ਦੱਸਿਆ ਹੈ ਕਿ ਰੋਜ਼ਗਾਰ ਅਤੇ ਆਮਦਨ ਪ੍ਰਭਾਵੀ ਮੰਗ ਉੱਤੇ ਨਿਰਭਰ ਕਰਦੇ ਹਨ। ਭਾਵ ਜੋ ਲੋਕਾਂ ਦੀ ਪਦਾਰਥਾਂ ਤੇ ਸੇਵਾਵਾਂ ਲਈ ਮੰਗ ਵਧਦੀ ਹੈ ਤਾਂ ਉਤਪਾਦਨ ਵਧੇਗਾ। ਆਮਦਲੀ ਵਧੇਗੀ ਅਤੇ ਰੋਜ਼ਗਾਰ ਵੀ ਵਧ ਜਾਵੇਗਾ। ਦੂਜੇ ਸ਼ਬਦਾਂ ਵਿੱਚ ਪ੍ਰਭਾਵੀ ਮੰਗ ਤੋਂ ਭਾਵ ਲੋਕਾਂ ਦੀ ਖਰਚ ਕਰਨ ਦੀ ਸ਼ਕਤੀ ਤੋਂ ਲਿਆ ਜਾਂਦਾ ਹੈ ਤੇ ਇਹੋ ਰੋਜ਼ਗਾਰ ਤੇ ਆਮਦਨ ਦੀ ਕੁੰਜੀ ਹੈ। ਪ੍ਰਭਾਵੀ ਮੰਗ ਦੇ ਦੋ ਹਿੱਸੇ ਹਨ – ਉਪਭੋਗ-ਖਰਚ ਅਤੇ ਨਿਵੇਸ਼-ਖਰਚ ਅਰਥਾਤ ਕੁੱਲ ਮੰਗ ਤੋਂ ਸਾਡਾ ਭਾਵ ਇਹ ਹੈ ਕਿ ਲੋਕਾਂ ਅਤੇ ਸਰਕਾਰ ਦੀ ਪਦਾਰਥਾਂ ਅਤੇ ਸੇਵਾਵਾਂ ਦੇ ਉਪਭੋਗ ਤੇ ਨਿਵੇਸ਼ ਲਈ ਕੁੱਲ ਮੰਗ ਕਿੰਨੀ ਹੈ ? ਆਮਦਨ ਪ੍ਰਾਪਤ ਕਰਨ ਵਾਲੇ ਲੋਕ ਆਪਣੀ ਆਮਦਨ ਦਾ ਕੁਝ ਹਿੱਸਾ ਉਪਭੋਗ ਤੇ ਖਰਚ ਕਰਦੇ ਹਨ ਅਤੇ ਬਾਕੀ ਦਾ ਹਿੱਸਾ ਬਚਾ ਲੈਂਦੇ ਹਨ। ਜਦੋਂ ਅਰਥ-ਵਿਵਸਥਾ ਯੁਕਤੀ-ਯੁਕਤ ਤੌਰ ਤੇ ਪੂਰਨ ਰੋਜ਼ਗਾਰ ਵਿੱਚ ਲੱਗੀ ਹੁੰਦੀ ਹੈ ਤਾਂ ਆਮਦਨ ਪ੍ਰਾਪਤ ਕਰਨ ਵਾਲੇ ਲੋਕ ਮੁਦਰਾ ਦੀ ਜੋ ਰਕਮ ਬਚਾਉਣ ਦੀ ਰੁਚੀ ਰੱਖਦੇ ਹਨ, ਜੇ ਉਹ ਰਕਮ ਨਿਵੇਸ਼ ਕਰਨ ਵਾਲਿਆਂ ਲਈ ਮੁਦਰਾ ਦੀ ਲੋੜੀਂਦੀ ਰਕਮ ਨਾਲੋਂ ਵੱਧ ਜਾਵੇ ਤਾਂ ਪੂਰਨ ਰੋਜ਼ਗਾਰ ਦੇ ਕਾਇਮ ਰੱਖਣ ਲਈ ਕੁੱਲ ਮੰਗ ਵੀ ਥੋੜ੍ਹੀ ਰਹੇਗੀ। ਨਤੀਜੇ ਵਜੋਂ ਅਰਥ-ਵਿਵਸਥਾ ਵਿੱਚ ਰੀਸੈਸ਼ਨ ਆ ਜਾਵੇਗਾ ਜਿਸ ਨਾਲ ਨੀਵੇਂ ਪੱਧਰ ਦਾ ਸੰਤੁਲਨ ਕਾਇਮ ਹੋ ਜਾਵੇਗਾ ਅਤੇ ਇਸ ਪੱਧਰ ਤੇ ਘਟੀ ਆਮਦਨ ’ਚੋਂ ਪ੍ਰਾਪਤ ਕੀਤੀ ਬਚਤ ਨਿਵੇਸ਼ ਲਈ ਲੋੜੀਂਦੀ ਰਕਮ ਨਾਲੋਂ ਕਿਸੇ ਸੂਰਤ ਵਿੱਚ ਵੀ ਵਧ ਨਹੀਂ ਹੋਵੇਗੀ। ਦੂਜੇ ਪਾਸੇ ਉਚਿਤ ਪੂਰਨ ਰੋਜ਼ਗਾਰ ਦੇ ਪੱਛਰ ਉੱਤੇ ਜੇ ਆਮਦਨ ਪ੍ਰਾਪਤ ਕਰਨ ਵਾਲੇ ਨਿਵੇਸ਼ ਲਈ ਲੋੜੀਂਦੀ ਰਕਮ ਨਾਲੋਂ ਘਟ ਬਚਾਉਂਦੇ ਹਨ ਤਾਂ ਅਰਥ-ਵਿਵਸਥਾ ਵਿੱਚ ਮੁਦਰਾ ਸਫ਼ੀਤੀ ਦਬਾ ਬਣਨੇ ਸੁਰੂ ਹੋ ਜਾਂਦੇ ਹਨ।
ਕੇਨਜ਼ ਦਾ ਇਹ ਦ੍ਰਿੜ ਵਿਸ਼ਵਾਸ ਸੀ ਕਿ ਜੇ ਨਿਵੇਸ਼ ਪ੍ਰਵਿਰਤੀ ਬਚਤ ਪ੍ਰਵਿਰਤੀ ਨਾਲੋਂ ਮੁਕਾਬਲਤਨ ਬਹੁਤ ਘਟ ਹੋਵੇ ਤਾਂ ਅਰਥ-ਵਿਵਸਥਾ ਮੰਦਵਾੜੇ ਵਿੱਚ ਫ਼ਸ ਜਾਵੇਗੀ ਅਤੇ ਸਾਰੀ ਪ੍ਰਣਾਲੀ ਵਿੱਚ ਅਜਿਹੀ ਕੋਈ ਵੀ ਕੁਦਰਤੀ ਤਾਕਤ ਨਹੀਂ ਹੋਵੇਗੀ ਜੋ ਪੂਰਨ ਰੋਜ਼ਗਾਰ ਦਾ ਸੰਤੁਲਨ ਮੁੜ ਸਥਾਪਤ ਕਰ ਸਕੇ। ਉਪਭੋਗ ਮੰਗ ਸਬੰਧੀ ਕੇਨਜ਼ ਦਾ ਵਿਚਾਰ ਹੈ ਕਿ ਆਏ ਦਿਨ ਇਹ ਬਦਲਦੀ ਨਹੀਂ ਹੈ। ਕਾਰਨ ਇਹ ਹੈ ਕਿ ਲੋਕਾਂ ਦੀਆਂ ਰੁਚੀਆਂ ਅਤੇ ਲੋੜਾ ਵਿੱਚ ਛੇਤੀ ਹੀ ਅਚਾਨਕ ਤਬਦੀਲੀ ਨਹੀਂ ਆਉਂਦੀ।
ਵਿਆਜ ਸਿਧਾਂਤ
[ਸੋਧੋ]ਕੇਨਜ਼ ਦੇ ਰੋਜ਼ਗਾਰ ਤੇ ਆਮਦਨੀ ਸਿਧਾਂਤ ਵਿੱਚ ਨਿਵੇਸ਼ ਦਾ ਬੜਾ ਮਹੱਤਵਪੂਰਨ ਸਥਾਨ ਹੈ ਅਤੇ ਨਿਵੇਸ਼ ਦਾ ਵਿਆਜ ਦਰ ਨਾਲ ਗੂੜ੍ਹਾ ਸਬੰਧ ਹੈ। ਕੇਨਜ਼ ਨੇ ਵਿਆਜ ਦਰ ਦੇ ਵਿਸ਼ੇ ਉੱਤੇ ਪਹਿਲੇ ਤੋਂ ਚੱਲੇ ਆ ਰਹੇ ਵਿਆਜ ਸਿਧਾਂਤ ਨੂੰ ਗਲਤ ਸਿਧ ਕੀਤਾ ਅਤੇ ਇਸ ਦੀ ਥਾਂ ਇੱਕ ਬਿਲਕੁਲ ਹੀ ਨਵਾਂ ਸਿਧਾਂਤ ਵਿਆਜ ਦਰ ਦਾ ਨਕਦੀ ਤਰਜੀਹ ਸਿਧਾਂਤ ਪੇਸ਼ ਕੀਤਾ। ਲਿਕੂਈਡਿਟੀ ਦਾ ਸ਼ਾਬਦਿਕ ਅਰਥ ਤਰਲਤਾ ਹੈ। ਕੇਨਜ਼ ਨੇ ਤਰਲਤਾ ਦੇ ਭਾਵ ਨੂੰ ਮੁਦਰਾ ਦੇ ਵਿਆਜ ਦਰ ਪ੍ਰਸੰਗ ਵਿੱਚ ਵਰਤਿਆ ਹੈ। ਤਰਲਤਾ ਦਾ ਸਵਲ ਭਾਵ ਨਕਦੀ ਹੈ। ਨਕਦੀ ਦੀ ਮੰਗ ਖ੍ਰੀਦ ਵੇਚ ਦਾ ਕੰਮ ਚਲਾਉਣ, ਇਹਤਿਆਤੀ ਪ੍ਰਯੋਜਨਾਂ ਅਤੇ ਸੱਟਾ ਪ੍ਰਯੋਜਨਾਂ ਲਈ ਕੀਤੀ ਜਾਂਦੀ ਹੈ। ਕੇਨਜ਼ ਅਨੁਸਾਰ ਵਿਆਜ ਦਰ ਮੁਦਰਾ ਜਾਂ ਨਕਦੀ ਦੀ ਮੰਗ ਅਤੇ ਪੂਰਬੀ ਦੁਆਰਾ ਨਿਰਧਾਰਤ ਕੀਤੀ ਜਾਂਦੀ ਹੈ। ਕਿਸੇ ਸਮੇਂ ਦੇਸ਼ ਵਿੱਚ ਮੁਦਰਾ ਦੀ ਪੂਰਤੀ ਕਿੰਨੀ ਹੋਵੇਗੀ ਇਸ ਦਾ ਫ਼ੈਸਲਾ ਦੇਸ਼ ਦੇ ਮੁਦਰਾ ਅਧਿਕਾਰੀਆਂ ਦੇ ਹੱਥ ਵਿੱਚ ਹੁੰਦਾ ਹੈ। ਮੁਦਰਾ ਦੀ ਪੂਰਤੀ ਉੱਤੇ ਦੇਸ਼ ਦੇ ਲੋਕਾਂ ਤੇ ਵਪਾਰੀਆਂ ਦਾ ਕੁਝ ਵੀ ਪ੍ਰਭਾਵ ਨਹੀਂ ਹੁੰਦਾ। ਇਸ ਲਈ ਮੁਦਰਾ ਦੀ ਪੂਰਤੀ ਦੀ ਪ੍ਰਸ਼ਨ ਤਾਂ ਮੁਦਰਾ ਅਧਿਕਾਰੀਆ ਦੁਆਰਾ ਅਪਣਾਈ ਗਈ ਨੀਤੀ ਉੱਤੇ ਨਿਰਭਰ ਕਰਦਾ ਹੈ। ਦੂਜੇ ਪਾਸੇ ਮੁਦਰਾ ਦੀ ਮੰਗ ਲੋਕਾਂ ਅਤੇ ਕਾਰੋਬਾਰਾਂ ਦੀ ਨਕਦੀ ਦੀ ਤਰਜੀਹ ਦੀ ਅਵਸਥਾ ਦੁਆਰਾ ਨਿਰਧਾਰਤ ਹੁੰਦੀ ਹੈ। ਕੇਨਜ਼ ਅਨੁਸਾਰ ਵਿਆਜ, ਤਰਲਤਾ ਦੇ ਤਿਆਗ ਕਰਨ ਦਾ ਇੱਕ ਇਨਾਮ ਹੈ ਜਾਂ ਦੂਜੇ ਸ਼ਬਦਾਂ ਵਿੱਚ ਮੁਦਰਾ ਦੇ ਸੰਚਾਲਨ ਕਰਨ ਦਾ ਇਵਜ਼ਾਨਾ ਹੈ। ਕੇਨਜ਼ ਦਾ ਇਹ ਵਿਚਾਰ ਹੈ ਕਿ ਨਕਦੀ ਦੀ ਤਰਜੀਹ ਜਿੰਨੀ ਜ਼ਿਆਦਾ ਜਾਂ ਪ੍ਰਬਲ ਹੋਵੇਗੀ, ਉੰਨੀ ਹੀ ਵਿਆਜ ਦਰ ਜ਼ਿਆਦਾ ਹੋਵੇਗੀ ਅਤੇ ਮੁਦਰਾ ਦੀ ਪੂਰਤੀ ਜਾਂ ਮਾਤਰਾ ਜਿੰਨੀ ਵੀ ਅਧਿਕ ਹੋਵੇਗੀ, ਉੰਨੀ ਹੀ ਵਿਆਜ ਦੀ ਦਰ ਘਟ ਹੋਵੇਗੀ। ਜੇ ਕਿਸੇ ਕਾਰਨ ਲੋਕਾਂ ਦੀ ਨਕਦੀ ਦੀ ਤਰਜੀਹ ਘਟ ਜਾਵੇ ਤਾਂ ਵਿਆਜ ਦਰ ਘਟ ਜਾਵੇਗੀ। ਕੇਨਜ਼ ਦੇ ਵਿਆਜ ਦਰ ਦੇ ਮੁਦਰਾ ਸਿਧਾਂਤ ਬਾਰੇ ਇਹ ਹੀ ਕਿਹਾ ਜਾ ਸਕਦਾ ਹੈ ਕਿ ਵਿਆਜ ਦਰ ਵੀ ਖੁਲ੍ਹੀ ਮੰਡੀ ਦੀਆਂ ਦੂਜੀਆਂ ਕੀਮਤਾਂ ਵਾਂਗੂੰ ਉਸ ਪੱਧਰ ਤੇ ਸਥਾਪਤ ਹੋ ਜਾਂਦੀ ਹੈ ਜਿਸ ਉੱਤੇ ਮੰਗ ਦੀ ਪੂਰਤੀ ਇੱਕ ਦੂਜੇ ਨਾਲ ਸਮਤੋਲ ਵਿੱਚ ਹੁੰਦੀਆਂ ਹਨ।
ਉਜਰਤ ਸਿਧਾਂਤ
[ਸੋਧੋ]ਸਨਾਤਨੀ ਅਰਥ-ਵਿਗਿਆਨੀਆਂ ਦਾ ਇਹ ਵਿਚਾਰ ਸੀ ਕਿ ਜੇ ਅਰਥ ਵਿਵਸਥਾ ਵਿੱਚ ਬੇਰੋਜ਼ਗਾਰੀ ਹੈ ਤਾਂ ਉਜਰਤਾਂ ਥੱਲੇ ਡਿੱਗ ਪੈਣਗੀਆਂ ਅਤੇ ਜੇ ਮਜ਼ਬੂਰ ਸੰਘ ਆਦਿ ਉਜਰਤਾਂ ਡਿਗਣੋਂ ਰੋਕ ਲੈਣ ਤਾਂ ਅਜਿਹੀ ਕਠੋਰਤਾ ਲੰਬੇ ਸਮੇਂ ਤੀਕ ਚੱਲਣ ਵਾਲੀ ਬੇਰੁਜ਼ਗਾਰੀ ਦਾ ਕਾਰਨ ਹੋਵੇਗੀ। ਕੇਨਜ਼ ਨੇ ਇਸ ਵਿਚਾਰ ਨੂੰ ਠੁਕਰਾ ਦਿੱਤਾ ਹੈ ਅਤੇ ਦਾਅਵਾ ਕੀਤਾ ਹੈ ਕਿ ਜੇ ਅਰਥ ਵਿਵਸਥਾ ਵਿੱਚ ਨਿਵੇਸ਼ ਪ੍ਰਵਿਰਤੀ ਅਤੇ ਬਚਤ ਪ੍ਰਵਿਰਤੀ ਘਟ ਹਨ ਤਾਂ ਡਿੱਗ ਰਹੀਆਂ ਉਜਰਤਾਂ ਦਾ ਰੋਜ਼ਗਾਰ ਤੇ ਸਕਾਰਾਤਮਕ ਪ੍ਰਭਾਵ ਨਹੀਂ ਪਵੇਗਾ। ਉਜਰਤਾਂ ਵਿੱਚ ਘਾਟਾ ਡਿੱਗ ਰਹੀਆਂ ਕੀਮਤਾਂ ਨਾਲ ਨਾਂ ਮਾਤਰ ਹੀ ਮੁਕਾਬਲਾ ਕਰੇਗਾ ਅਤੇ ਕਾਰੋਬਾਰ ਲਈ ਪਹਿਲਾਂ ਵਰਗਾ ਹੀ ਘਟ ਉਤਸ਼ਾਹ ਰਹੇਗਾ। ਕੇਨਜ਼ ਨੇ ਇਸ ਗੱਲ ਨੂੰ ਮੰਨਿਆ ਕਿ ਜੇ ਬਦੇਸ਼ੀ ਮੁਦਰਾ ਦੀ ਦਰ ਨਿਸ਼ਚਿਤ ਹੋਵੇ ਤਾਂ ਡਿੱਗ ਰਹੀਆਂ ਉਜਰਤਾਂ ਦੀ ਗਤੀ ਨਿਰਯਾਤ ਨੂੰ ਇੰਨਾ ਉਤਸ਼ਾਹਿਤ ਕਰੇਗੀ ਕਿ ਬਦੇਸ਼ੀ ਕੀਮਤਾਂ ਪਹਿਲੇ ਪੱਧਰ ਤੇ ਰਹਿਣਗੀਆਂ। ਇਸ ਤੋਂ ਅੱਗੇ ਡਿੱਗ ਰਹੀਆਂ ਉਜਰਤਾਂ ਦੀ ਗਤੀ ਖਰੀਦ ਵੇਚ ਦੇ ਕੰਮ ਚਲਾਉਣ ਦੇ ਪ੍ਰਯੋਜਨ ਨੂੰ ਸੰਤੁਸ਼ਟ ਕਰਨ ਲਈ ਨਕਦੀ ਦੀ ਘਟ ਰਹੀ ਮੰਗ ਕਾਰਨ ਬਣੇਗੀ। ਜੇਕਰ ਬੈਂਕ ਅਧਿਕਾਰੀ ਉਸ ਵੇਲੇ ਨਕਦੀ ਦੀ ਪੂਰਤੀ ਨੂੰ ਘਟਾਉਣ ਲਈ ਸੁਚੇਤ ਨਹੀਂ ਹਨ ਤਾਂ ਨਕਦੀ ਦੀ ਮੰਗ ਅਤੇ ਨਕਦੀ ਦੀ ਪੂਰਤੀ ਦਾ ਸੰਤੁਲਨ ਵਿਆਜ ਦਰਾਂ ਨੂੰ ਘਟਾਉਣ ਦਾ ਕਾਰਨ ਬਣੇਗਾ।
ਮੁਦਰਾ-ਮਾਤਰਾ ਸਿਧਾਂਤ
[ਸੋਧੋ]ਮੁਦਰਾ ਮਾਤਰਾ ਸਿਧਾਂਤ ਅਨੁਸਾਰ ਜੇ ਮੁਦਰਾ ਮਾਤਰਾ ਵਧ ਜਾਵੇ ਤਾਂ ਕੀਮਤਾਂ ਚੜ੍ਹ ਜਾਂਦੀਆਂ ਹਨ ਜਾਂ ਮੁਦਰਾ ਮੁੱਲ ਘਟ ਜਾਂਦਾ ਹੈ ਜਾਂ ਕੀਮਤਾਂ ਘਟ ਜਾਂਦੀਆਂ ਹਨ। ਕੇਨਜ਼ ਇਸ ਸੰਪਰਦਾਈ ਸਿਧਾਂਤ ਨੂੰ ਇਸ ਭਾਵ ਵਿੱਚ ਸਵੀਕਾਰ ਕਰਦਾ ਹੈ ਕਿ ਜੇ ਮੁਦਰਾ ਮਾਤਰਾ ਘਟ ਜਾਵੇ ਤਾਂ ਕੀਮਤਾਂ ਜਾਂ ਮੁਦਰਾ ਮੁੱਲ ਵਿੱਚ ਤਬਦੀਲੀ ਆ ਜਾਂਦੀ ਹੈ ਪਰ ਉਸ ਦੇ ਆਪਣੇ ਅਤੇ ਇਸ ਸੰਪਰਦਾਈ ਸਿਧਾਂਤ ਵਿੱਚ ਮੌਲਿਕ ਫ਼ਰਕ ਇਸ ਗੱਲ ਵਿੱਚ ਹੈ ਕਿ ਮੁਦਰਾ ਮਾਤਰਾ ਘਟਣ ਵਧਣ ਨਾਲ ਕੀਮਤਾਂ ਜਾਂ ਮੁਦਰਾ ਮੁੱਲ ਉੱਤੇ ਪ੍ਰਭਾਵ ਕਿਵੇਂ ਪੈਦਾ ਹੈ ? ਕੇਨਜ਼ ਦਾ ਇਹ ਵਿਚਾਰ ਹੈ ਕਿ ਜਦੋਂ ਮੁਦਰਾ ਮਾਤਰਾ ਵਧਦੀ ਹੈ ਤਾਂ ਉਸ ਦਾ ਸਭ ਤੋਂ ਪਹਿਲਾਂ ਪ੍ਰਭਾਵ ਇਹ ਹੁੰਦਾ ਹੈ ਕਿ ਵਿਆਜ ਦਰ ਘਟਦੀ ਹੈ। ਕਿਉਂ ਜੋ ਲੋਕਾਂ ਦੀ ਨਕਦੀ ਦੀ ਤਰਜੀਹ ਦੀ ਸੰਤੁਸ਼ਟਤਾ ਲਈ ਵਧੇਰੇ ਰੁਪਿਆ ਪ੍ਰਾਪਤ ਹੁੰਦਾ ਹੈ। ਜਦੋਂ ਵਿਆਜ ਦਰ ਘਟ ਜਾਵੇ ਤਾਂ ਰੁਪਏ ਨੂੰ ਪੂੰਜੀ ਦੇ ਤੌਰ ਤੇ ਲਗਾਉਣ ਲਈ ਮੰਗ ਵਧ ਜਾਂਦੀ ਹੈ ਅਤੇ ਕਾਰ ਵਿਹਾਰ ਤੇ ਉਤਪਾਦਨ ਵਧ ਜਾਂਦਾ ਹੈ। ਜਦੋਂ ਆਮਦਨ ਕਾਰ ਵਿਚਾਰ ਤੇ ਉਤਪਾਦਨ ਵਧ ਜਾਣ, ਕੀਮਤਾਂ ਦਾ ਵਧ ਜਾਣਾ ਜਰੂਰੀ ਹੈ ਕਿਉਂ - ਕਿ ਜੋ ਮੰਗ ਵਧ ਜਾਣ ਨਾਲ ਕੱਚੇ ਮਾਲ ਦੀ ਕੀਮਤ, ਉਜਰਤ ਆਦਿ ਸਭ ਵਧ ਜਾਣ ਕਰਕੇ ਵਸਤੂਆਂ ਦੀ ਲਾਗਤ ਵਧ ਜਾਂਦੀ ਹੈ। ਇਹ ਅਸੀਂ ਸਭ ਜਾਣਦੇ ਹਾਂ ਕਿ ਕੀਮਤ ਤਾਂ ਲਾਗਤ ਦੇ ਨਾਲ ਨਾਲ ਬਦਲਦੀ ਹੈ ਨਾ ਕਿ ਮੁਦਰਾ ਦੀ ਮਾਤਰਾ ਦੇ ਘਟਣ ਵਧਣ ਨਾਲ ਘਟ ਵਧ ਜਾਂਦੀ ਹੈ। ਪਹਿਲਾਂ ਤਾਂ ਜ਼ੋਰ ਕਾਰ-ਵਿਹਾਰ ਤੇ ਹੁੰਦਾ ਹੈ ਪਰ ਜਿਵੇਂ ਜਿਵੇਂ ਅਰਥਵਿਵਸਥਾ ਪੂਰਨ ਰੋਜ਼ਗਾਰ ਦੇ ਨੇੜੇ ਨੇੜੇ ਪਹੁੰਚਦੀ ਹੈ ਤਾਂ ਦਬਾ ਕੀਮਤਾਂ ਉੱਤੇ ਵਧਦਾ ਜਾਂਦਾ ਹੈ। ਜਦੋਂ ਪੂਰਨ ਰੋਜ਼ਗਾਰ ਦੀ ਸਥਿਤੀ ਪਹੁੰਚ ਜਾਂਦੀ ਹੈ ਤਾਂ ਫਿਰ ਹੋਰ ਅੱਗੇ ਰੋਜ਼ਗਾਰ ਤਾਂ ਵੱਧ ਨਹੀਂ ਸਕਦਾ ਤਾਂ ਫਿਰ ਕੀਮਤਾਂ ਹੀ ਚੜ੍ਹਦੀਆਂ ਜਾਂਦੀਆਂ ਹਨ। ਇਸ ਤਰ੍ਹਾਂ ਜਦੋਂ ਮੁਦਰਾ ਮਾਤਰਾ ਘਟ ਵਧ ਜਾਵੇ ਤਾਂ ਇਸ ਦੇ
(ੳ) ਲੱਗੀ ਪੂੰਜੀ ਦੀ ਸੀਮਾਂਤ ਉਤਪਾਦਕਤਾ (ਅ) ਵਿਆਜੀਦਰ ਅਤੇ (ੲ) ਸੀਮਾਂਤ ਉਪਭੋਗੀ ਪ੍ਰਵਿਰਤੀ ਉੱਤੇ ਪ੍ਰਭਾਵ ਪੈਂਦੇ ਹਨ। ਇਨ੍ਹਾਂ ਤਿੰਨਾਂ ਰਾਹੀਂ ਜਾਂ ਇਨ੍ਹਾਂ ਵਿਚੋਂ ਕਿਸੇ ਦੇ ਰਾਹੀਂ ਵੀ ਸਮੁੱਚੀ ਮੰਗ ਉੱਤੇ ਪ੍ਰਭਾਵ ਪੈ ਜਾਂਦਾ ਹੈ ਅਤੇ ਕੀਮਤਾਂ ਜਾਂ ਮੁਦਰਾ ਮੁੱਲ ਬਦਲ ਜਾਂਦਾ ਹੈ। ਇਸ ਪ੍ਰਕਾਰ ਮੁਦਰਾ-ਮਾਤਰਾ ਦਾ ਪ੍ਰਭਾਵ ਇਸ ਗੱਲ ਉੱਤੇ ਵਲਾਵੇਂ ਢੰਗ ਨਾਲ ਪੈਂਦਾ ਹੈ, ਸਿੱਧਾ ਨਹੀਂ।
ਅੰਕੜਾ-ਵਿਗਿਆਨ ਖੇਤਰ ਵਿੱਚ ਯੋਗਦਾਨ
[ਸੋਧੋ]ਕੇਨਜ਼ ਨੇ ਗਣਿਤ ਦੇ ਵਿਸ਼ੇ ਵਿੱਚ ਡਿਗਰੀ ਪ੍ਰਾਪਤ ਕੀਤੀ ਸੀ ਅਤੇ ਸੰਭਾਵਕਤਾ ਨੂੰ ਆਪਣੇ ਥੀਸਿਸ ਦਾ ਵਿਸ਼ਾ ਚੁਣਿਆ ਸੀ। ਇਸ ਨੇ ਇਸ ਵਿਸ਼ੇ ਉੱਤੇ ਆਪਣੀ ਇਕੋ ਇੱਕ ਪੁਸਤਕ ‘ਟ੍ਰੀਟੀਜ਼ ਆਨ ਪ੍ਰਾਬੇਬਿਲਟੀ’ (1921) ਪ੍ਰਕਾਸ਼ਤ ਕੀਤੀ। ਪੰਜ ਭਾਗਾਂ ਵਾਲੀ ਇਸ ਪੁਸਤਕ ਦੇ ਦੂਜੇ ਭਾਗ ਵਿਚ, ਕੇਨਜ਼ ਨੇ ਪ੍ਰਾਬੇਬਿਲਟੀ ਕੈਲਕੁਲਸ ਦੀਆਂ ਮੁੱਢਲੀਆਂ ਥਿਊਰਮਾਂ ਨੂੰ ਤਾਰਕਿਕ ਫ਼ਾਰਮੂਲਿਆਂ ਵਿੱਚ ਬਦਲ ਦਿੱਤਾ ਹੈ।
ਹਵਾਲੇ
[ਸੋਧੋ]- ↑ Jenkins, Nicholas. "John Maynard Keynes 1st Baron Keynes (I7810)". W. H. Auden – 'Family Ghosts'. Stanford University. Archived from the original on 26 ਅਕਤੂਬਰ 2013. Retrieved 18 October 2011.
{{cite web}}
: Unknown parameter|dead-url=
ignored (|url-status=
suggested) (help) - ↑ Daniel Yergin and Joseph Stanislaw. "book extract from The Commanding Heights" (PDF). Public Broadcasting Service. Retrieved 13 November 2008.
- ↑ "How to kick-start a faltering economy the Keynes way". BBC. 22 October 2008. Retrieved 13 November 2008.
- ↑ Cohn, Steven Mark (2006). Reintroducing Macroeconomics: A Critical Approach. M.E. Sharpe. p. 111. ISBN 0-7656-1450-2.
- ↑ Davis, William L, Bob Figgins, David Hedengren, and Daniel B. Klein. "Economic Professors' Favorite Economic Thinkers, Journals, and Blogs," Econ Journal Watch 8(2): 126–146, May 2011.[1]