ਐਡੋਲਫ ਹਿਟਲਰ ਦੀ ਕਾਮੁਕਤਾ
ਅਡੌਲਫ਼ ਹਿਟਲਰ ਦੀ ਕਾਮੁਕਤਾ ਇਤਿਹਾਸਕ ਅਤੇ ਵਿਦਵਤਾਪੂਰਣ ਬਹਿਸ, ਨਾਲ ਹੀ ਅਟਕਲਾਂ ਅਤੇ ਅਫਵਾਹਾਂ ਦਾ ਵੀ ਮਾਮਲਾ ਰਹੀ ਹੈ। ਇਸ ਗੱਲ ਦਾ ਸਬੂਤ ਹੈ ਕਿ ਉਸ ਦੇ ਜੀਵਨ ਕਾਲ ਦੌਰਾਨ ਕਈ ਔਰਤਾਂ ਨਾਲ ਸਬੰਧ ਸਨ, ਅਤੇ ਸਮਲਿੰਗਤਾ ਪ੍ਰਤੀ ਉਸਦੀ ਨਫ਼ਰਤ ਦੇ ਵੀ ਸਬੂਤ ਹਨ, ਅਤੇ ਸਮਲਿੰਗੀ ਸੰਬੰਧਾਂ ਦਾ ਕੋਈ ਸਬੂਤ ਨਹੀਂ ਹੈ। ਉਸ ਦਾ ਨਾਂ ਬਹੁਤ ਸਾਰੀਆਂ ਸੰਭਵ ਪ੍ਰੇਮਕਾਵਾਂ ਨਾਲ ਜੋੜਿਆ ਜਾਂਦਾ ਹੈ, ਜਿਹਨਾਂ ਵਿਚੋਂ ਦੋ ਨੇ ਖੁਦਕੁਸ਼ੀ ਕੀਤੀ। ਇੱਕ ਹੋਰ ਦੀ ਆਤਮ-ਹੱਤਿਆ ਦੀ ਕੋਸ਼ਿਸ਼ ਦੇ ਅੱਠ ਸਾਲਾਂ ਬਾਅਦ ਉਲਝੇਵਿਆਂ ਨਾਲ ਮੌਤ ਹੋ ਗਈ, ਅਤੇ ਇੱਕ ਨੇ ਆਤਮਹੱਤਿਆ ਦੀ ਨਾਕਾਮ ਕੋਸ਼ਿਸ਼ ਕੀਤੀ।
ਹਿਟਲਰ ਨੇ ਇੱਕ ਬ੍ਰਹਮਚਾਰੀ ਵਿਅਕਤੀ ਦਾ ਇੱਕ ਜਨਤਕ ਬਿੰਬ ਸਿਰਜਿਆ ਹੋਇਆ ਸੀ, ਜਿਸ ਦਾ ਕੋਈ ਘਰੇਲੂ ਜੀਵਨ ਨਹੀਂ ਸੀ, ਜੋ ਪੂਰੀ ਤਰ੍ਹਾਂ ਆਪਣੇ ਰਾਜਨੀਤਿਕ ਮਿਸ਼ਨ ਲਈ ਅਤੇ ਨਾਜ਼ੀ ਜਰਮਨੀ ਦੀ ਕੌਮ ਲਈ ਸਮਰਪਿਤ ਸੀ। ਕਰੀਬ 14 ਸਾਲ ਤਕ ਚੱਲੀ ਈਵਾ ਬਰਾਉਨ ਨਾਲ ਉਸ ਦਾ ਸਬੰਧ ਜਨਤਾ ਅਤੇ ਉਸ ਦੇ ਅੰਦਰੂਨੀ ਸਰਕਲ ਨੂੰ ਛਡ ਬਾਕੀ ਸਾਰਿਆਂ ਤੋਂ ਲੁਕਿਆ ਹੋਇਆ ਸੀ। ਬਰਾਉਨ ਦੇ ਜੀਵਨੀ ਲੇਖਕ ਹੈਕ ਗੋਰਟਮੇਕਰ ਨੇ ਨੋਟ ਕੀਤਾ ਹੈ ਕਿ ਜੋੜਾ ਆਮ ਸੈਕਸ ਜੀਵਨ ਦਾ ਅਨੰਦ ਮਾਣਦਾ ਸੀ। ਹਿਟਲਰ ਅਤੇ ਬਰਾਉਨ ਦਾ ਵਿਆਹ ਇਕੱਠੇ ਹੋ ਕੇ ਖੁਦਕੁਸ਼ੀ ਕਰਨ ਤੋਂ 40 ਘੰਟੇ ਤੋਂ ਵੀ ਘੱਟ ਸਮਾਂ ਪਹਿਲਾਂ ਅਪਰੈਲ 1945 ਦੇ ਅਖੀਰ ਵਿੱਚ ਹੋਇਆ ਸੀ।
ਇਤਹਾਦੀਆਂ ਨੇ ਜੰਗ ਦੇ ਸਮੇਂ ਦੌਰਾਨ ਮਾਨਸਿਕ ਤੌਰ 'ਤੇ ਹਿਟਲਰ ਦੇ ਵਿਸ਼ਲੇਸ਼ਣ ਦੀ ਕੋਸ਼ਿਸ਼ ਕੀਤੀ। ਇਸ ਸੰਬੰਧੀ ਦੋ ਰਿਪੋਰਟਾਂ ਮਿਲਦੀਆਂ ਹਨ। ਵਾਲਟਰ ਸੀ ਲੈਂਗਜਰ ਦੀ ਰਣਨੀਤਕ ਸੇਵਾਵਾਂ ਦੇ ਅਮਰੀਕੀ ਦਫ਼ਤਰ (ਓਐੱਸਐੱਸ) ਦੀ 1943 ਦੀ ਰਿਪੋਰਟ ਨੇ ਸਮਲਿੰਗੀ ਪ੍ਰਵਿਰਤੀਆਂ ਦਾ ਦਮਨ ਕਰਨ ਵਾਲਾ ਹੋਣ ਦੇ ਤੌਰ 'ਤੇ ਹਿਟਲਰ ਦਾ ਵਰਣਨ ਕੀਤਾ ਅਤੇ ਕਿਹਾ ਕਿ ਉਹ ਇੱਕ ਨਿਪੁੰਸਕ ਗੰਦੀ ਮਾਨਸਿਕਤਾ ਵਾਲਾ ਆਦਮੀ ਸੀ। ਮਨੋਵਿਗਿਆਨੀ ਹੈਨਰੀ ਮਰੇ ਨੇ 1943 ਵਿੱਚ ਓਐਸਐਸ ਲਈ ਵੱਖਰੀ ਮਨੋਵਿਗਿਆਨਕ ਰਿਪੋਰਟ ਲਿਖੀ ਸੀ। ਉਸ ਨੇ ਵੀ ਉਸੇ ਤਰ੍ਹਾਂ ਦੇ ਸਿੱਟੇ ਕੱਢੇ ਸਨ। ਔਟੋ ਸਟ੍ਰਾਸਰ, ਨਾਜ਼ੀ ਪਾਰਟੀ ਦੇ ਹਿਟਲਰ ਦੇ ਵਿਰੋਧੀਆਂ ਵਿੱਚੋਂ ਇੱਕ ਨੇ ਵੀ ਜੰਗ ਬਾਅਦ ਦੇ ਸਮੇਂ ਵਿੱਚ ਉਸ ਕੋਲੋਂ ਪੁੱਛਗਿੱਛ ਕਰਨ ਵਾਲਿਆਂ ਨੂੰ ਇਹੋ ਜਿਹੀ ਹੀ ਇੱਕ ਕਹਾਣੀ ਸੁਣਾ ਦਿੱਤੀ। ਬ੍ਰਿਟਿਸ਼ ਇਤਿਹਾਸਕਾਰ ਸਰ ਇਆਨ ਕਰਵਸੋ ਨੇ ਸਟ੍ਰਾਸਰ ਦੇ ਬਿਆਨ ਦੀ "ਹਿਟਲਰ ਵਿਰੋਧੀ ਪ੍ਰਚਾਰ" ਦੇ ਰੂਪ ਵਿੱਚ ਵਿਆਖਿਆ ਕੀਤੀ। [1]
ਹਿਟਲਰ ਦੀ ਮੌਤ ਤੋਂ ਬਾਅਦ ਖੋਜ ਵਿੱਚ, ਕਈ ਕਿਸਮ ਦੇ ਦਾਅਵੇ ਹਿਟਲਰ ਦੇ ਜਿਨਸੀ ਝੁਕਾਅ ਬਾਰੇ ਕੀਤੇ ਗਏ ਹਨ: ਕਿ ਉਹ ਸਮਲਿੰਗੀ, ਦੋ-ਲਿੰਗੀ, ਜਾਂ ਅਕਾਮੁਕ ਸੀ। ਨਿਰਣਾਇਕ ਸਬੂਤ ਦੀ ਘਾਟ ਹੈ, ਪਰ ਜ਼ਿਆਦਾਤਰ ਇਤਿਹਾਸਕਾਰ ਮੰਨਦੇ ਹਨ ਕਿ ਉਹ ਵਿਖਮਲਿੰਗੀ ਸੀ। ਘੱਟ ਤੋਂ ਘੱਟ ਇੱਕ ਦਾਅਵਾ ਹੈ ਕਿ ਹਿਟਲਰ ਦਾ ਇੱਕ ਪ੍ਰੇਮਿਕਾ ਤੋਂ ਨਾਜਾਇਜ਼ ਬੱਚਾ (ਜੀਨ-ਮੈਰੀ ਲੋਰਟ ਨਾਮ ਦਾ ) ਸੀ। ਮੁੱਖ ਧਾਰਾ ਦੇ ਇਤਿਹਾਸਕਾਰਾਂ, ਜਿਵੇਂ ਕਿ ਇਆਨ ਕਰਸ਼ੇਵ, ਇਸ ਨੂੰ ਨਾਮੁਮਕਿਨ ਜਾਂ ਅਸੰਭਵ ਸਮਝਦੇ ਹਨ।[2]
ਇਤਿਹਾਸਕ ਵੇਰਵੇ
[ਸੋਧੋ]ਹਿਟਲਰ ਦਾ ਸੈਕਸ ਜੀਵਨ ਚਿਰਾਂ ਤੋਂ ਬਹਿਸ, ਨਾਲ ਹੀ ਅਟਕਲਾਂ ਅਤੇ ਅਫਵਾਹਾਂ ਦਾ ਵੀ ਮਾਮਲਾ ਰਹੀ ਹੈ, ਜਿਹਨਾਂ ਵਿਚੋਂ ਬਹੁਤ ਸਾਰੀਆਂ ਮਨਘੜਤ ਸਨ ਜਾਂ ਉਹਨਾਂ ਦੇ ਰਾਜਨੀਤਿਕ ਦੁਸ਼ਮਣਾਂ ਨੇ ਮਸਾਲੇਦਾਰ "ਤੜਕਾ ਲਾਇਆ" ਸੀ। [1] ਹਾਲਾਂਕਿ ਹਿਟਲਰ ਦੇ ਅੰਦਰੂਨੀ ਚੱਕਰ ਦੇ ਬਹੁਤ ਸਾਰੇ ਮੈਂਬਰਾਂ ਦੀ ਜਿਨਸੀ ਤਰਜੀਹ ਜਾਣੀ ਜਾਂਦੀ ਹੈ, ਪਰ ਹਿਟਲਰ ਦੀ ਲਿੰਗਕਤਾ ਬਾਰੇ ਠੋਸ ਸਬੂਤਾਂ ਦੀ ਕਮੀ ਹੈ। ਹਿਟਲਰ ਦੀ ਨਿਜੀ ਜ਼ਿੰਦਗੀ ਬਾਰੇ ਮੌਜੂਦ ਪ੍ਰਮਾਣ ਜ਼ਿਆਦਾਤਰ ਉਸ ਦੇ ਅੰਦਰਲੇ ਸਰਕਲ ਦੇ ਲੋਕਾਂ ਜਿਵੇਂ ਕਿ ਉਸ ਦੇ ਸਹਾਇਕ, ਉਸ ਦੇ ਸਕੱਤਰ, ਅਲਬਰਟ ਸਪੀਅਰ, ਰਿਚਰਡ ਵਗਨਰ ਪਰਿਵਾਰ ਅਤੇ ਹੋਰਨਾਂ ਦੇ ਹਨ। ਇਸ ਗੱਲ ਦਾ ਕੋਈ ਸਬੂਤ ਹੈ ਕਿ ਉਸ ਨੇ ਆਪਣੇ ਜੀਵਨ ਕਾਲ ਵਿੱਚ ਕਈ ਔਰਤਾਂ ਦੇ ਨਾਲ ਕਾਮੁਕ ਸੰਬੰਧ ਸਨ, ਨਾਲ ਹੀ ਸਮਲਿੰਗੀ ਕੰਮਾਂ ਪ੍ਰਤੀ ਉਹਨਾਂ ਦੀ ਨਫ਼ਰਤ ਦਾ ਕੋਈ ਸਬੂਤ ਹੈ, ਅਤੇ ਕੋਈ ਸਬੂਤ ਨਹੀਂ ਕਿ ਉਹ ਸਮਲਿੰਗਕ ਵਿਵਹਾਰ ਵਿੱਚ ਸ਼ਾਮਲ ਸੀ। [3][1][4] ਬ੍ਰਿਟਿਸ਼ ਇਤਿਹਾਸਕਾਰ ਸਰ ਇਆਨ ਕਰਸ਼ਾਵ ਨੇ ਉਸ ਨੂੰ ਨਿੱਜੀ ਸੰਪਰਕ ਅਤੇ ਜਿਨਸੀ ਗਤੀਵਿਧੀਆਂ ਤੋਂ ਪਾਸਾ ਵੱਟਣ ਵਾਲਾ ਬੰਦਾ ਦੱਸਿਆ ਹੈ। ਇਹ ਗੱਲ ਸਮਲਿੰਗਕਤਾ ਅਤੇ ਵੇਸਵਾਗਮਨੀ, ਖਾਸ ਕਰਕੇ ਵਿਆਨਾ ਵਿੱਚ ਇੱਕ ਜਵਾਨ ਮਨੁੱਖ ਦੇ ਤੌਰ 'ਤੇ, ਵੀ ਲਾਗੂ ਹੁੰਦੀ ਹੈ। ਉਹ [ ਜਿਨਸੀ] ਤੌਰ 'ਤੇ ਫੈਲਣ ਵਾਲੀਆਂ ਲਾਗਾਂ ਤੋਂ ਬਹੁਤ ਡਰਦਾ ਸੀ।[1]
ਕਰਸ਼ਾਵ ਨੇ ਨੋਟ ਕੀਤਾ ਕਿ ਪਹਿਲੀ ਵਿਸ਼ਵ ਜੰਗ ਦੌਰਾਨ ਇੱਕ ਸਿਪਾਹੀ ਦੇ ਤੌਰ 'ਤੇ, ਹਿਟਲਰ ਨੇ ਆਪਣੇ ਕਾਮਰੇਡਾਂ ਨਾਲ ਸੈਕਸ ਦੀ ਚਰਚਾ ਵਿੱਚ ਹਿੱਸਾ ਨਹੀਂ ਲੈਂਦਾ ਸੀ। ਇਸ ਸਮੇਂ ਦੌਰਾਨ ਉਸ ਦੇ ਬ੍ਰਹਮਚਾਰੀ ਹੋਣ ਬਾਰੇ ਪ੍ਰੇਸ਼ਾਨ ਹਿਟਲਰ ਨੂੰ ਪਰੇਸ਼ਾਨ ਕੀਤਾ ਗਿਆ ਤਾਂ ਉਸ ਨੇ ਕਿਹਾ ਕਿ "ਮੈਂ ਇੱਕ ਫ੍ਰੈਂਚ ਲੜਕੀ ਨਾਲ ਸੈਕਸ ਦੀ ਚਾਹਤ ਕਰਦੇ ਸ਼ਰਮ ਨਾਲ ਮਰ ਜਾਂਦਾ" ਅਤੇ "ਕੀ ਤੁਹਾਡੇ ਅੰਦਰ ਕੋਈ ਜਰਮਨ ਗੌਰਵ ਬਾਕੀ ਨਹੀਂ ਰਿਹਾ?"[2] ਇੱਕ ਕਾਮਰੇਡ ਨੇ ਜਦੋਂ ਉਸ ਨੂੰ ਪੁੱਛਿਆ ਕਿ ਉਸਨੇ ਕਦੇ ਕਿਸੇ ਕੁੜੀ ਨਾਲ ਪਿਆਰ ਕੀਤਾ ਹੈ ਤਾਂ ਹਿਟਲਰ ਨੇ ਜਵਾਬ ਦਿੱਤਾ, "ਮੇਰੇ ਕੋਲ ਕਦੇ ਵੀ ਇਸ ਤਰ੍ਹਾਂ ਦਾ ਕੁਝ ਨਹੀਂ ਹੋਇਆ ਸੀ, ਅਤੇ ਮੈਂ ਕਦੇ ਵੀ ਇਸ ਦੇ ਨੇੜੇ ਨਹੀਂ ਜਾਵਾਂਗਾ।"[2]
ਹਵਾਲੇ
[ਸੋਧੋ]- ↑ 1.0 1.1 1.2 1.3 Kershaw 2008.
- ↑ 2.0 2.1 2.2 Kershaw 2001.
- ↑ Nagorski 2012.
- ↑ Joachimsthaler 1999.