ਸਮੱਗਰੀ 'ਤੇ ਜਾਓ

ਐਲੀਨੌਰ ਰੂਜ਼ਵੈਲਟ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਐਲੀਨੌਰ ਰੂਜ਼ਵੈਲਟ
ਰੂਜ਼ਵੈਲਟ 1933 ਵਿੱਚ
ਮਹਿਲਾਵਾਂ ਦੀ ਸਥਿਤੀ ਬਾਰੇ ਪ੍ਰਧਾਨਗੀ ਕਮਿਸ਼ਨ ਦੀ ਪਹਿਲੀ ਚੇਅਰਵੂਮੈਨ
ਦਫ਼ਤਰ ਵਿੱਚ
ਜਨਵਰੀ 20, 961 – ਨਵੰਬਰ 7, 1962
ਰਾਸ਼ਟਰਪਤੀਜੌਨ ਐੱਫ. ਕੈਨੇਡੀ
ਤੋਂ ਪਹਿਲਾਂਅਹੁਦਾ ਸਥਾਪਿਤ
ਤੋਂ ਬਾਅਦਐਸਥਰ ਪੀਟਰਸਨ
ਮਨੁੱਖੀ ਅਧਿਕਾਰਾਂ ਬਾਰੇ ਸੰਯੁਕਤ ਰਾਸ਼ਟਰ ਕਮਿਸ਼ਨ ਲਈ ਸੰਯੁਕਤ ਰਾਜ ਦਾ ਪਹਿਲੀ ਪ੍ਰਤੀਨਿਧੀ
ਦਫ਼ਤਰ ਵਿੱਚ
ਜਨਵਰੀ 27, 1947[1] – ਜਨਵਰੀ 20, 1953[2]
ਰਾਸ਼ਟਰਪਤੀਹੈਰੀ ਐਸ. ਟਰੂਮੈਨ
ਤੋਂ ਪਹਿਲਾਂਅਹੁਦਾ ਸਥਾਪਿਤ
ਤੋਂ ਬਾਅਦਮੈਰੀ ਫਿਲਸਬੈਰੀ ਲਾਰਡ
ਮਨੁੱਖੀ ਅਧਿਕਾਰਾਂ ਬਾਰੇ ਸੰਯੁਕਤ ਰਾਸ਼ਟਰ ਕਮਿਸ਼ਨ ਦੀ ਪਹਿਲੀ ਚੇਅਰ
ਦਫ਼ਤਰ ਵਿੱਚ
ਅਪਰੈਲ 29, 1946[3] – ਦਸੰਬਰ 30, 1952[4]
ਤੋਂ ਪਹਿਲਾਂਅਹੁਦਾ ਸਥਾਪਿਤ
ਤੋਂ ਬਾਅਦਚਾਰਲਸ ਮਲਿਕ
ਸੰਯੁਕਤ ਰਾਜ ਦੀ ਪਹਿਲੀ ਮਹਿਲਾ
ਭੂਮਿਕਾ ਵਿੱਚ
ਮਾਰਚ 4, 1933 – ਅਪਰੈਲ 12, 1945
ਰਾਸ਼ਟਰਪਤੀਫਰੈਂਕਲਿਨ ਡੇਲਾਨੋ ਰੂਜਵੈਲਟ
ਤੋਂ ਪਹਿਲਾਂਲੂ ਹੈਨਰੀ ਹੂਵਰ
ਤੋਂ ਬਾਅਦਬੈਸ ਟਰੂਮੈਨ
ਨਿਊਯਾਰਕ ਦੀ ਪਹਿਲੀ ਮਹਿਲਾ
ਭੂਮਿਕਾ ਵਿੱਚ
ਜਨਵਰੀ 1, 1929 – ਦਸੰਬਰ 31, 1932
ਗਵਰਨਰਫਰੈਂਕਲਿਨ ਡੇਲਾਨੋ ਰੂਜਵੈਲਟ
ਤੋਂ ਪਹਿਲਾਂਕੈਥਰੀਨ ਸਮਿੱਥ
ਤੋਂ ਬਾਅਦਐਡਿਥ ਲੇਮੇਨ
ਨਿੱਜੀ ਜਾਣਕਾਰੀ
ਜਨਮ
ਐਨਾ ਏਲੀਨੌਰ ਰੂਜ਼ਵੈਲਟ

(1884-10-11)ਅਕਤੂਬਰ 11, 1884
ਨਿਊਯਾਰਕ ਸ਼ਹਿਰ, ਨਿਊਯਾਰਕ, ਸੰਯੁਕਤ ਰਾਜ
ਮੌਤਨਵੰਬਰ 7, 1962(1962-11-07) (ਉਮਰ 78)
ਕਬਰਿਸਤਾਨਹਾਈਡ ਪਾਰਕ, ਨਿਊਯਾਰਕ, ਸੰਯੁਕਤ ਰਾਜ
ਸਿਆਸੀ ਪਾਰਟੀਡੈਮੋਕਰੈਟਿਕ
ਜੀਵਨ ਸਾਥੀ
(ਵਿ. 1905; ਮੌਤ 1945)
ਬੱਚੇ6
ਮਾਪੇ
  • ਐਲੀਓਟ ਰੂਜ਼ਵੈਲਟ
  • ਐਨਾ ਰਬੇਕਾ ਹਾਲ
ਦਸਤਖ਼ਤ

ਐਨਾ ਏਲੀਨੋਰ ਰੂਜਵੈਲਟ (11 ਅਕਤੂਬਰ 1884 – 7 ਨਵੰਬਰ 1962) ਇੱਕ ਅਮਰੀਕੀ ਸ਼ਖਸੀਅਤ, ਕੂਟਨੀਤਕਾਰ ਅਤੇ ਕਾਰੁਕਨ ਸੀ। ਉਹ ਸੰਯੁਕਤ ਰਾਜ ਦੇ 32ਵੇਂ ਰਾਸ਼ਟਰਪਤੀ ਫ਼ਰੈਂਕਲਿਨ ਡੀ ਰੂਜ਼ਵੈਲਟ ਦੀ ਪਤਨੀ ਸੀ ਉਸਦੀ ਪਤਨੀ ਹੋਣ ਵਜੋਂ ਉਸਨੇ 1933 ਤੋ 1945 ਤੱਕ ਲੱਗਭਗ 12 ਸਾਲ ਲਈ ਸੰਯੁਕਤ ਰਾਜ ਦੀ ਪਹਿਲੀ ਮਹਿਲਾ ਵਜੋਂ ਸੇਵਾ ਨਿਭਾਈ। ਬਾਅਦ ਵਿੱਚ ਰਾਸ਼ਟਰਪਤੀ ਟਰੂਮੈਨ ਨੇ ਉਸਨੂੰ ਉਸ ਦੀਆਂ ਮਨੁੱਖੀ ਹੱਕਾਂ ਦੇ ਖੇਤਰ ਵਿੱਚ ਪ੍ਰਾਪਤੀਆਂ ਨੂੰ ਦੇਖਦੇ ਹੋਏ "ਵਿਸ਼ਵ ਦੀ ਪਹਿਲੀ ਮਹਿਲਾ" ਦਾ ਰੁਤਬਾ ਦੇ ਦਿੱਤਾ ਸੀ।[5] ਉਹ ਇੱਕ ਸਫਲ ਪ੍ਰਸ਼ਾਸਕਾ, ਸੰਗਠਨਕਾਰ, ਮਹੱਤਵਪੂਰਨ ਫ਼ੈਸਲੇ ਲੈਣ ਵਾਲੀ ਅਤੇ ਸੰਕਟ ਦੀ ਘੜੀ ਵਿੱਚ ਵੀ ਸਥਿਰ ਅਤੇ ਤਟਸਥ ਰਹਿਣ ਵਾਲੀ ਮਹਾਨ ਔਰਤ ਸੀ। ਸਮਾਜ-ਕਲਿਆਣ ਦੇ ਕੰਮਾਂ ਵਿੱਚ ਮਹੱਤਵਪੂਰਨ ਭਾਗ ਲੈਣ ਵਾਲੀਆਂ ਔਰਤਾਂ ਵਿੱਚ ਵੀ ਉਸ ਦਾ ਹਮੇਸ਼ਾ ਜ਼ਿਕਰ ਕੀਤਾ ਜਾਂਦਾ ਹੈ।

ਜੀਵਨੀ

[ਸੋਧੋ]

ਐਨਾ ਏਲੀਨੋਰ ਰੂਜਵੇਲਟ ਦਾ ਜਨਮ 11 ਅਕਤੂਬਰ 1884 ਨੂੰ ਨਿਊਯਾਰਕ ਵਿੱਚ ਹੋਇਆ ਸੀ। ਉਹ ਅਮਰੀਕਾ ਦੇ ਪੱਚੀਵੇਂ ਰਾਸ਼ਟਰਪਤੀ ਥਿਓਡੋਰ ਰੂਜਵੈਲਟ ਦੀ ਭਤੀਜੀ ਸੀਅਤੇ ਈਲਿਅਟ ਅਤੇ ਐਨਾ ਰੂਜਵੈਲਟ ਦੀ ਪੁਤਰੀ ਸੀ। ਐਨਾ ਅਤੇ ਈਲਿਅਟ ਦੋਨੂੰ ਹੀ ਤਕੜੇ ਘਰਾਣਿਆਂ ਨਾਲ ਸਬੰਧਤ ਸਨ। ਪਿਤਾ ਇੱਕ ਕੁਸ਼ਲ ਖਿਡਾਰੀ ਦੇ ਰੂਪ ਵਿੱਚ ਪ੍ਰਸਿੱਧ ਸੀ ਅਤੇ ਮਾਤਾ ਆਪਣੇ ਸਮੇਂ ਦੀ ਮਸ਼ਹੂਰ ਹੁਸੀਨਾ ਸੀ। ਐਨਾ ਏਲੀਨੋਰ ਦਾ ਬਚਪਨ ਵੱਡੇ ਲਾਡ-ਪਿਆਰ ਵਲੋਂ ਬਤੀਤ ਹੋਇਆ ਸੀ। ਜਦੋਂ ਉਹ ਅੱਠ ਸਾਲ ਦੀ ਕੁੜੀ ਸੀ ਉਦੋਂ ਉਸ ਦੀ ਮਾਂ ਦਾ ਅਚਾਨਕ ਨਿਧਨ ਹੋ ਗਿਆ ਸੀ ਅਤੇ ਜਦੋਂ ਨੌਂ ਸਾਲ ਦੀ ਹੋਈ ਤਾਂ ਉਸ ਦੇ ਪਿਤਾ ਚੱਲ ਵੀ ਬਸੇ। ਇਸ ਪ੍ਰਕਾਰ ਐਨਾ ਨੂੰ ਅੱਠ-ਨੌਂ ਸਾਲ ਦੀ ਉਮਰ ਵਿੱਚ ਹੀ ਮਾਂ-ਬਾਪ ਦੇ ਪਿਆਰ ਤੋਂ ਵੰਚਿਤ ਹੋਣਾ ਪਿਆ। ਫਿਰ ਉਸ ਦਾ ਦਾ ਪਾਲਣ-ਪੋਸਣ ਉਸ ਦੀ ਨਾਨੀ ਨੇ ਕੀਤਾ। ਉਸ ਦੀ ਬਾਲ ਅਵਸਥਾ ਦੀ ਅਰੰਭਕ ਸਿੱਖਿਆ ਵਧੇਰੇ ਘਰ ਵਿੱਚ ਹੀ ਹੋਈ। ਪੰਦਰਾਂ ਸਾਲ ਦੀ ਉਮਰ ਵਿੱਚ ਇੰਗਲੈਡ ਪੜ੍ਹਨ ਗਈ ਅਤੇ ਉੱਥੇ ਤਿੰਨ ਸਾਲ ਰਹਿਕੇ ਉਸ ਨੇ ਆਪਣੀ ਪੜ੍ਹਾਈ ਮੁਕੰਮਲ ਕੀਤੀ।

ਹਵਾਲੇ

[ਸੋਧੋ]
  1. "Eleanor Roosevelt and Harry Truman Correspondence: 1947". trumanlibrary.org. November 14, 2015. Archived from the original on November 14, 2015. Retrieved August 23, 2019.
  2. "Eleanor Roosevelt and Harry Truman Correspondence: 1953–60". trumanlibrary.org. September 24, 2015. Archived from the original on September 24, 2015. Retrieved August 23, 2019.
  3. Sears, John (2008). "Eleanor Roosevelt and the Universal Declaration of Human Rights" (PDF). FDR Presidential Library & Museum.
  4. Fazzi, Dario (December 19, 2016). Eleanor Roosevelt and the Anti-Nuclear Movement: The Voice of Conscience. Springer. p. 109, Note 61. ISBN 978-3-319-32182-0.
  5. "First Lady of the World: Eleanor Roosevelt at Val-Kill". National Park Service. Archived from the original on ਨਵੰਬਰ 21, 2012. Retrieved May 20, 2008. {{cite web}}: Unknown parameter |deadurl= ignored (|url-status= suggested) (help)

ਬਾਹਰੀ ਲਿੰਕ

[ਸੋਧੋ]