ਕ੍ਰਮ-ਵਿਕਾਸ ਜਾਣ ਪਛਾਣ
ਦਿੱਖ
ਕ੍ਰਮ-ਵਿਕਾਸ ਹਰ ਪ੍ਰਕਾਰ ਦੇ ਜੀਵਨ ਦੇ ਅੰਦਰ ਪੀੜ੍ਹੀ ਦਰ ਪੀੜ੍ਹੀ ਤਬਦੀਲੀ ਨੂੰ ਕਹਿੰਦੇ ਹਨ। ਕ੍ਰਮ-ਵਿਕਾਸ ਦੇ ਅਧਿਐਨ ਨੂੰ ਕ੍ਰਮ-ਵਿਕਾਸੀ ਜੀਵ ਵਿਗਿਆਨ ਕਹਿੰਦੇ ਹਨ। ਜੈਵਿਕ ਆਬਾਦੀਆਂ ਵਿੱਚ ਜੈਨੇਟਿਕ ਪਰਿਵਰਤਨ ਦੇ ਕਾਰਨ ਉਹਨਾਂ ਦੇ ਨਮੂਦਾਰ ਲੱਛਣਾਂ ਵਿੱਚ ਤਬਦੀਲੀਆਂ ਦੇ ਅਨੁਸਾਰ ਹੁੰਦਾ ਹੈ। ਜਿਵੇਂ ਜਿਵੇਂ ਜੈਨੇਟਿਕ ਵਿਵਿਧਤਾ ਪੀੜੀਆਂ ਦੇ ਨਾਲ ਬਦਲਦੀ ਹੈ, ਕੁਦਰਤੀ ਚੋਣ ਦੇ ਕਾਰਨ ਪ੍ਰਜਨਨ ਵਿੱਚ ਸਾਪੇਖਕ ਸਫਲਤਾ ਦੇ ਅਧਾਰ ਤੇ ਲੱਛਣ ਘੱਟ ਜਾਂ ਵੱਧ ਆਮ ਹੋ ਜਾਂਦੇ ਹਨ।