ਗੁਲਾਬ ਜਾਮਨ
ਗੁਲਾਬ ਜਾਮੁਨ | |
---|---|
ਸਰੋਤ | |
ਹੋਰ ਨਾਂ | ਜਾਮੁਨ (ਪਾਕਿਸਤਾਨ), ਲਾਲ ਮੋਹਨ (ਨੇਪਾਲ) |
ਇਲਾਕਾ | ਪਾਕਿਸਤਾਨ, ਭਾਰਤ, ਨੇਪਾਲ, ਬੰਗਲਾਦੇਸ਼, ਤ੍ਰਿਨੀਦਾਦ, ਗੁਆਨਾ, ਸੂਰੀਨਾਮ, ਜਮਾਇਕਾ |
ਖਾਣੇ ਦਾ ਵੇਰਵਾ | |
ਖਾਣਾ | ਖੁਸ਼ਕ |
ਪਰੋਸਣ ਦਾ ਤਰੀਕਾ | ਗਰਮ, ਠੰਡਾ |
ਮੁੱਖ ਸਮੱਗਰੀ | ਖੋਯਾ, ਕੇਸਰ |
ਹੋਰ ਕਿਸਮਾਂ | ਕਾਲਾ ਜਾਮੁਨ |
ਗੁਲਾਬ ਜਾਮੁਨ ਇੱਕ ਦੁੱਧ ਤੋਂ ਬਣਾਈ ਜਾਣ ਵਾਲੀ ਮਿਠਾਈ ਹੈ। ਇਹ ਦੱਖਣੀ ਏਸ਼ੀਆ ਦੇ ਦੇਸ਼ਾਂ ਜਿਵੇਂ ਕਿ ਭਾਰਤ, ਸ਼੍ਰੀ ਲੰਕਾ, ਨੇਪਾਲ, ਬੰਗਲਾਦੇਸ਼ ਅਤੇ ਪਾਕਿਸਤਾਨ, ਅਤੇ ਇਸ ਤੋਂ ਇਲਾਵਾ ਕੈਰੇਬੀਅਨ ਦੇਸ਼ਾਂ ਤ੍ਰਿਨੀਦਾਦ, ਸੂਰੀਨਾਮ , ਜਮਾਇਕਾ, ਗੁਆਨਾ, ਅਤੇ ਮੌਰੀਸ਼ੀਅਸ ਵਿੱਚ ਮਸ਼ਹੂਰ ਹੈ। ਨੇਪਾਲ ਵਿੱਚ ਇਸਨੂੰ ਲਾਲ ਮੋਹਨ ਕਿਹਾ ਜਾਂਦਾ ਹੈ। ਇਸ ਨੂੰ ਮੁੱਖ ਤੌਰ 'ਤੇ ਦੁੱਧ ਦੇ ਠੋਸ ਪਦਾਰਥਾਂ ਤੋਂ ਬਣਾਇਆ ਜਾਂਦਾ ਹੈ। ਭਾਰਤ ਵਿੱਚ ਦੁੱਧ ਨੂੰ ਥੋੜੀ ਅੱਗ ਤੇ ਗਰਮ ਕਰ ਕੇ ਪਾਣੀ ਦੇ ਪਦਾਰਥਾਂ ਦੇ ਲੁਪਤ ਹੋਣ ਤੱਕ ਉਬਾਲਿਆ ਜਾਂਦਾ ਹੈ। ਦੁੱਧ ਦੇ ਇਹਨਾਂ ਠੋਸ ਪਦਾਰਥਾਂ ਨੂੰ ਭਾਰਤ ਅਤੇ ਪਾਕਿਸਤਾਨ ਵਿੱਚ ਖੋਯਾ ਕਿਹਾ ਜਾਂਦਾ ਹੈ। ਗੁਲਾਬ ਜਾਮੁਨ ਨੂੰ ਵਿਆਹ ਸ਼ਾਦੀਆ ਅਤੇ ਜਨਮ ਦਿਨਾਂ ਦੇ ਮੌਕੇ ਤੇ ਪੇਸ਼ ਕੀਤਾ ਜਾਂਦਾ ਹੈ।
ਇਤਿਹਾਸ
[ਸੋਧੋ]ਗੁਲਾਬ ਜਾਮੁਨ ਨੂੰ ਪਹਿਲੀ ਵਾਰੀ ਮੱਧਕਾਲੀਨ ਭਾਰਤ ਵਿੱਚ, ਫ਼ਾਰਸੀ ਬੋਲਣ ਵਾਲੇ ਹਮਲਾਵਰਾਂ ਦੁਆਰਾ ਲਿਆਏ ਗਏ ਪਕੌੜਿਆਂ ਦੇ ਪ੍ਰਭਾਵ ਹੇਠ, ਬਣਾਇਆ ਗਿਆ ਸੀ।[1] ਸ਼ਬਦ ਗੁਲਾਬ ਫ਼ਾਰਸੀ ਭਾਸ਼ਾ ਦੇ ਸ਼ਬਦ ਗੁਲ ਭਾਵ ਫੁੱਲ ਅਤੇ ਅਬ ਭਾਵ ਪਾਣੀ ਤੋਂ ਬਣਿਆ ਹੈ। 'ਜਾਮੁਨ' ਜਾਂ 'ਜਾਮਨ' ਇਸਨੂੰ ਹਿੰਦੀ-ਉਰਦੂ ਭਾਸ਼ਾ ਵਿੱਚ ਕਿਹਾ ਹੈ।
ਕਿਸਮਾਂ
[ਸੋਧੋ]ਆਮ ਤੌਰ ਉੱਤੇ ਗੁਲਾਬ ਜਾਮੁਨ ਦਾ ਰੰਗ ਭੂਰਾ ਲਾਲ ਹੁੰਦਾ ਹੈ। ਗੂੜ੍ਹੇ ਅਤੇ ਲਗਭਗ ਕਾਲੇ ਰੰਗ ਵਾਲੀ ਗੁਲਾਬ ਜਾਮੁਨ ਨੂੰ "ਕਾਲਾ ਜਾਮੁਨ" ਕਿਹਾ ਜਾਂਦਾ ਹੈ।
ਹੋਰ ਵੇਖੋ
[ਸੋਧੋ]ਹਵਾਲੇ
[ਸੋਧੋ]- ↑ Michael Krondl (1 June 2014). The Donut: History, Recipes, and Lore from Boston to Berlin. Chicago Review Press. p. 7. ISBN 978-1-61374-673-8.