ਨਰਮਦਾ ਦਰਿਆ
ਦਿੱਖ
ਨਰਮਦਾ ਦਰਿਆ | |
ਦਰਿਆ | |
ਜਬਲਪੁਰ ਕੋਲ ਨਰਮਦਾ ਦਰਿਆ ਦਾ ਕੰਢਾ
| |
ਦੇਸ਼ | ਭਾਰਤ |
---|---|
ਸਹਾਇਕ ਦਰਿਆ | |
- ਖੱਬੇ | ਬੁੜਨੇਰ ਦਰਿਆ, ਬੰਜਰ ਦਰਿਆ, ਸ਼ੇਰ ਦਰਿਆ, ਸ਼ੱਕਰ ਦਰਿਆ, ਦੁੱਧੀ ਦਰਿਆ, ਤਵਾ ਦਰਿਆ, ਗੰਜਲ ਦਰਿਆ, ਛੋਟਾ ਤਵਾ ਦਰਿਆ, ਕੁੰਡੀ ਦਰਿਆ, ਗੋਈ ਦਰਿਆ, ਕਰਜਾਨ ਦਰਿਆ |
- ਸੱਜੇ | ਹਿਰਾਨ ਦਰਿਆ, ਤੰਦੋਨੀ ਦਰਿਆ, ਬਰਨਾ ਦਰਿਆ, ਕੋਲਾਰ ਦਰਿਆ, ਮਾਨ ਦਰਿਆ, ਉਰੀ ਦਰਿਆ, ਹਤਨੀ ਦਰਿਆ, ਓਰਸਾਂਗ ਦਰਿਆ |
ਸਰੋਤ | ਨਰਮਦਾ ਕੁੰਡ |
- ਸਥਿਤੀ | ਅਮਰਕੰਟਕ, ਮੱਧ ਪ੍ਰਦੇਸ਼ |
- ਉਚਾਈ | 1,048 ਮੀਟਰ (3,438 ਫੁੱਟ) |
- ਦਿਸ਼ਾ-ਰੇਖਾਵਾਂ | 22°40′0″N 81°45′0″E / 22.66667°N 81.75000°E |
ਦਹਾਨਾ | ਖੰਭਾਤ ਦੀ ਖਾੜੀ (ਅਰਬ ਸਾਗਰ) |
- ਸਥਿਤੀ | ਬੜੂਚ ਜ਼ਿਲ੍ਹਾ, ਗੁਜਰਾਤ |
- ਉਚਾਈ | 0 ਮੀਟਰ (0 ਫੁੱਟ) |
- ਦਿਸ਼ਾ-ਰੇਖਾਵਾਂ | 21°39′3.77″N 72°48′42.8″E / 21.6510472°N 72.811889°E |
ਲੰਬਾਈ | 1,312 ਕਿਮੀ (815 ਮੀਲ) ਲਗਭਗ |
ਨਰਮਦਾ (ਦੇਵਨਾਗਰੀ: नर्मदा, ਗੁਜਰਾਤੀ: નર્મદા), ਜਿਹਨੂੰ ਰੇਵਾ ਵੀ ਕਿਹਾ ਜਾਂਦਾ ਹੈ, ਕੇਂਦਰੀ ਭਾਰਤ ਦਾ ਇੱਕ ਦਰਿਆ ਅਤੇ ਭਾਰਤੀ ਉਪਮਹਾਂਦੀਪ ਦਾ ਪੰਜਵਾਂ ਸਭ ਤੋਂ ਲੰਮਾ ਦਰਿਆ ਹੈ। ਇਹ ਗੋਦਾਵਰੀ ਅਤੇ ਕ੍ਰਿਸ਼ਨਾ ਦਰਿਆਵਾਂ ਮਗਰੋਂ ਪੂਰੀ ਤਰ੍ਹਾਂ ਭਾਰਤ ਵਿੱਚ ਵਗਣ ਵਾਲੇ ਦਰਿਆਵਾਂ ਵਿੱਚੋਂ ਤੀਜਾ ਸਭ ਤੋਂ ਲੰਮਾ ਦਰਿਆ ਹੈ। ਇਹ ਉੱਤਰੀ ਭਾਰਤ ਅਤੇ ਦੱਖਣੀ ਭਾਰਤ ਦੀ ਰਿਵਾਇਤੀ ਸਰਹੱਦ ਹੈ ਅਤੇ ਪੱਛਮ ਵੱਲ 1,312 ਕਿਲੋਮੀਟਰ ਦੀ ਲੰਬਾਈ ਵਿੱਚ ਵਗਦਾ ਹੈ। ਇਹ ਗੁਜਰਾਤ ਵਿੱਚ ਬੜੂਚ ਸ਼ਹਿਰ ਤੋਂ 30 ਕਿ.ਮੀ. ਪੱਛਮ ਵੱਲ ਖੰਭਾਤ ਦੀ ਖਾੜੀ ਰਾਹੀਂ ਅਰਬ ਸਾਗਰ ਵਿੱਚ ਜਾ ਡਿੱਗਦਾ ਹੈ।[1] ਤਪਤੀ ਦਰਿਆ ਅਤੇ ਮਹੀ ਦਰਿਆ ਸਮੇਤ ਇਹ ਪਰਾਇਦੀਪੀ ਭਾਰਤ ਦੇ ਸਿਰਫ਼ ਉਹ ਤਿੰਨ ਪ੍ਰਮੁੱਖ ਦਰਿਆਵਾਂ ਵਿੱਚੋਂ ਇੱਕ ਹੈ ਜੋ ਪੂਰਬ ਤੋਂ ਪੱਛਮ ਵੱਲ ਨੂੰ ਵਗਦੇ ਹਨ। ਇਹ ਸਤਪੁੜਾ ਅਤੇ ਵਿੰਧਿਆ ਲੜੀਆਂ ਵਿਚਕਾਰਲੀ ਦਰਾੜ ਘਾਟੀ ਵਿੱਚੋਂ ਵਗਦਾ ਹੈ।