ਸਮੱਗਰੀ 'ਤੇ ਜਾਓ

ਪੱਥਰ ਯੁੱਗ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਇਥੋਪੀਆ ਦਾ ਅਵਸ਼ ਦਰਿਆ ਜਿਸ ਵਿਚੋਂ ਪੱਥਰ ਯੁੱਗ ਦੇ ਸੰਦ ਮਿਲੇ ਹਨ

ਪੱਥਰ ਯੁੱਗ ਇੱਕ ਲੰਮਾ ਪੂਰਵ ਇਤਹਾਸ ਸਮਾਂ ਹੈ ਜਦੋਂ ਇਨਸਾਨ ਔਜਾਰ ਬਣਾਉਣ ਲਈ ਮੁੱਖ ਤੌਰਤੇ ਪੱਥਰ ਦਾ ਵਰਤੋਂ ਕਰਦਾ ਸੀ। ਇਹ ਧਾਤਾਂ ਦੀ ਖੋਜ ਤੋਂ ਪਹਿਲਾਂ ਦਾ ਸਮਾਂ ਹੈ। ਇਸ ਯੁੱਗ ਵਿੱਚ ਪੱਥਰਾਂ ਦੇ ਨਾਲ ਲੱਕੜੀ, ਹੱਡੀਆਂ, ਪਸ਼ੂ ਖੋਲ, ਸਿੰਗ ਅਤੇ ਕੁੱਝ ਹੋਰ ਸਾਮਾਨ ਵੀ ਔਜਾਰ ਅਤੇ ਬਰਤਨ ਬਣਾਉਣ ਲਈ ਆਮ ਤੌਰ 'ਤੇ ਇਸਤੇਮਾਲ ਹੁੰਦਾ ਸੀ। ਪੱਥਰ ਯੁੱਗ ਦੇ ਅੰਤ ਵਿੱਚ ਬੰਦੇ ਨੇ ਮਿੱਟੀ ਦੇ ਬਰਤਨ ਬਣਾਉਣ ਅਤੇ ਉਹਨਾਂ ਨੂੰ ਅੱਗ ਵਿੱਚ ਪਕਾਉਣ ਦਾ ਹੁਨਰ ਵੀ ਸਿੱਖ ਲਿਆ ਸੀ। ਇਸ ਯੁੱਗ ਦੇ ਬਾਅਦ ਵੱਖ ਵੱਖ ਅਵਿਸ਼ਕਾਰਾਂ ਨਾਲ ਮਨੁੱਖ ਨੇ ਹੌਲੀ ਹੌਲੀ ਤਾਂਬਾ, ਪਿੱਤਲ ਅਤੇ ਲੋਹੇ ਦੇ ਯੁੱਗ ਵਿੱਚ ਪਰਵੇਸ਼ ਕੀਤਾ।[1]

ਪੱਥਰ ਯੁੱਗ ਦੇ ਸੰਦ

ਸਮਾਂ

[ਸੋਧੋ]

ਸਿੰਧ ਘਾਟੀ ਸਭਿਅਤਾ ਦੇ ਅੰਤ ਤੱਕ ਸ਼ਿਵਾਲਿਕ ਵਿੱਚ ਅਜੇ ਪੱਥਰ ਯੁੱਗ ਹੀ ਕਾਇਮ ਸੀ। ਕੋਈ ਚਾਰ-ਕੁ ਹਜ਼ਾਰ ਸਾਲ ਪਹਿਲਾਂ ਜਦੋਂ ਹੜੱਪਾ ਸੱਭਿਅਤਾ ਅੰਤਲੇ ਦੌਰ ਵਿੱਚ ਸੀ ਤਾਂ ਸੈਂਕੜੇ ਸਾਲ ਲੰਬੇ ਕਾਲ ਪੈ ਗਏ। ਪ੍ਰਫੁੱਲਿਤ ਹੜੱਪਾ ਸੱਭਿਅਤਾ ਉੱਜੜ ਗਈ ਅਤੇ ਸਭ ਪਾਸਿਆਂ ਤੋਂ ਹੋਰ ਸੱਭਿਅਤਾਵਾਂ ਵੀ ਸ਼ਿਵਾਲਿਕ ਦੇ ਬਚ ਰਹੇ ਬਰਸਾਤੀ ਖੇਤਰ ਵੱਲ ਆ ਗਈਆਂ। ਦੂਰ-ਦਰਾਜ਼ ਦਾ ਵਪਾਰ ਬੰਦ ਹੋ ਗਿਆ। ਓਦੋਂ ਤਾਂਬੇ ਦਾ ਯੁੱਗ ਸੀ ਪਰ ਵਪਾਰ ਬੰਦ ਹੋਣ ਕਰਕੇ ਧਾਤ ਦੀ ਥਾਂ ਬਿਪਤਾ ਸਮੇਂ ਲੋਕ ਪੱਥਰ ਸੰਦ ਵਰਤਣ ਲੱਗੇ। ਇਨ੍ਹਾਂ ਨੂੰ ਬਾੜਾ, ਢੇਰ-ਮਾਜਰਾ (ਰੋਪੜ) ਲੇਟ-ਹੜਸਪਨ ਥਾਵਾਂ ਤੋਂ ਵੀ ਪੱਥਰ-ਸੰਦ ਮਿਲ ਗਏ ਹਨ। ਖੁਦਾਈ ਦੌਰਾਨ ਮਿਲੀਆਂ ਵਸਤਾਂ ਜਿਵੇਂ ਪੱਥਰ ਦੇ ਪੁਰਾਤਨ ਕਿਸਮ ਦੇ ਸੰਦ, ਜਿਹਨਾਂ ਦੀ ਪੁਰਾਤਨ-ਆਯੂ ਰੇਡੀਓ-ਕਾਰਬਨ ਆਦਿਕ ਢੰਗ ਨਾਲ ਨਿਰਧਾਰਿਤ ਗਈ ਹੈ। ਇਸ ਨਾਲ ਇਹ ਇੱਕ ਇਨਕਲਾਬੀ ਖੋਜ ਵੀ ਹੋ ਗਈ ਹੈ ਜਿਵੇਂ ਕਿ ਪੱਥਰ-ਯੁੱਗ 40-50 ਹਜ਼ਾਰ ਤੋਂ 5-6 ਲੱਖ ਸਾਲ ਤੱਕ ਪੁਰਾਣਾ ਮੰਨਿਆ ਜਾਂਦਾ ਸੀ, ਉਹ ਇੰਜ ਨਹੀਂ ਹੈ। ਪਹਿਲੇ ਖੋਜੀਆਂ ਨੂੰ ਸ਼ਿਵਾਲਿਕ ਵਿੱਚ ਥਾਂ-ਥਾਂ ਜੋ 'ਸੋਆਨੀਅਨ' ਕਿਸਮਾਂ ਦੇ ਪੱਥਰ-ਸੰਦ ਮਿਲਦੇ ਰਹੇ ਹਨ ਉੱਜੜੇ ਹੋਏ ਲੋਕਾਂ ਨੇ ਹੀ 4 ਕੁ ਹਜ਼ਾਰ ਸਾਲ ਪਹਿਲਾਂ ਵਰਤੇ ਸਨ ਜੋ ਮੁੜ ਬਰਸਾਤੀ ਮੌਸਮਾਂ ਦੇ ਆਰੰਭ ਹੋਣ ਤੇ ਅਤੇ ਆਰੀਆਂ ਦੇ ਆਉਣ ਤੇ ਸ਼ਾਇਦ ਨਵੀਂ ਸੱਭਿਅਤਾ ਵਿੱਚ ਹੀ ਸਮਾ ਗਏ।

ਹਵਾਲੇ

[ਸੋਧੋ]
  1. "ਪੁਰਾਲੇਖ ਕੀਤੀ ਕਾਪੀ". Archived from the original on 2010-08-18. Retrieved 2014-02-23. {{cite web}}: Unknown parameter |dead-url= ignored (|url-status= suggested) (help)