ਸਮੱਗਰੀ 'ਤੇ ਜਾਓ

ਬੋਰਿਸ ਜਾਨਸਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਬੋਰਿਸ ਜਾਨਸਨ
ਅਧਿਕਾਰਤ ਚਿੱਤਰ, 2019
ਯੂਨਾਈਟਿਡ ਕਿੰਗਡਮ ਦਾ ਪ੍ਰਧਾਨ ਮੰਤਰੀ
ਦਫ਼ਤਰ ਵਿੱਚ
24 ਜੁਲਾਈ 2019 – 6 ਸਤੰਬਰ 2022
ਮੋਨਾਰਕਐਲਿਜ਼ਾਬੈਥ II
ਤੋਂ ਪਹਿਲਾਂਥੇਰੇਸਾ ਮੇਅ
ਤੋਂ ਬਾਅਦਲਿਜ਼ ਟ੍ਰਸ
ਲੰਡਨ ਦੇ ਮੇਅਰ
ਦਫ਼ਤਰ ਵਿੱਚ
3 ਮਈ 2008 – 9 ਮਈ 2016
ਤੋਂ ਪਹਿਲਾਂਕੇਨ ਲਿਵਿੰਗਸਟੋ
ਤੋਂ ਬਾਅਦਸਾਦਿਕ ਖਾਨ
ਨਿੱਜੀ ਜਾਣਕਾਰੀ
ਜਨਮ
ਅਲੈਗਜ਼ੈਂਡਰ ਬੋਰਿਸ ਡੀ ਪੇਫੇਲ ਜੌਨਸਨ

(1964-06-19) ਜੂਨ 19, 1964 (ਉਮਰ 60)
ਨਿਊਯਾਰਕ ਸ਼ਹਿਰ,ਸੰਯੁਕਤ ਰਾਜ
ਨਾਗਰਿਕਤਾਯੂਨਾਈਟਡ ਕਿੰਗਡਮ
  • ਸੰਯੁਕਤ ਰਾਜ (2016 ਤੱਕ)[1]
ਸਿਆਸੀ ਪਾਰਟੀਕੰਜ਼ਰਵੇਟਿਵ
ਜੀਵਨ ਸਾਥੀ
ਐਲੇਗਰਾ ਮੋਸਟੀਨ-ਓਵੇਨ
(1987⁠–⁠1993)
ਮਰੀਨਾ ਵ੍ਹੀਲਰ
(ਵਿ. 1993; ਤ. 2020)
ਕੈਰੀ ਸਾਇਮੰਡਸ
(ਵਿ. 2021)
ਕਿੱਤਾ
  • ਸਿਆਸਤਦਾਨ
  • ਲੇਖਕ
  • ਪੱਤਰਕਾਰ
ਦਸਤਖ਼ਤ
ਵੈੱਬਸਾਈਟboris-johnson.org.uk

ਅਲੈਗਜ਼ੈਂਡਰ ਬੋਰਿਸ ਡੀ ਪੈਫੇਲ ਜੌਹਨਸਨ (ਜਨਮ 19 ਜੂਨ 1964) ਇੱਕ ਬਰਤਾਨਵੀ ਸਿਆਸਤਦਾਨ ਹਨ ਜਿਨ੍ਹਾ ਨੇ 2019 ਤੋਂ ਜੁਲਾਈ 2022 ਤੱਕ ਯੂਨਾਈਟਡ ਕਿੰਗਡਮ ਦੇ ਪ੍ਰਧਾਨ ਮੰਤਰੀ ਵਜੋਂ ਸੇਵਾ ਨਿਭਾਈ।[2] ਉਹ 3 ਮਈ 2008 ਤੋ 9 ਮਈ 2016 ਤੱਕ ਤਕਰੀਬਨ ਅੱਠ ਸਾਲਾਂ ਲਈ ਲੰਡਨ ਦੇ ਮੇਅਰ ਰਹੇ। 2022 ਵਿੱਚ ਉਹਨਾਂ ਨੇ ਪ੍ਰਧਾਨ ਮੰਤਰੀ ਪਦ ਤੋ ਅਸਤੀਫਾ ਦੇ ਦਿੱਤਾ। ਇਸ ਤੋਂ ਇਲਾਵਾ ਉਹ ੨੦੧੬ ਤੋਂ ੨੦੧੮ ਤੱਕ ਵਿਦੇਸ਼ ਮੰਤਰੀ ਰਹਿ ਚੁੱਕੇ ਹਨ। ਬੋਰਿਸ ਯੂਨਾਈਟਿਡ ਕਿੰਗਡਮ ਦੀ ਯੂਰਪੀਅਨ ਯੂਨੀਅਨ ਦੀ ਮੈਂਬਰਸ਼ਿਪ ਬਾਰੇ 2016 ਦੇ ਜਨਮਤ ਸੰਗ੍ਰਹਿ ਵਿੱਚ ਇੱਕ ਪ੍ਰਮੁੱਖ ਹਸਤੀ ਸੀ ਅਤੇ ਯੂਰਪੀਅਨ ਯੂਨੀਅਨ ਨੂੰ ਛੱਡਣ ਦੀ ਮੁਹਿੰਮ ਦੇ ਸਮਰਥਕ ਸਨ।

ਨਿਊਯਾਰਕ ਵਿੱਚ ਇੱਕ ਉੱਚ-ਮੱਧ-ਵਰਗੀ ਬ੍ਰਿਟਿਸ਼ ਪਰਿਵਾਰ ਵਿੱਚ ਪੈਦਾ ਹੋਏ, ਬੋਰਿਸ ਨੇ ਪੱਤਰਕਾਰੀ ਵਿੱਚ ਆਪਣਾ ਕੈਰੀਅਰ ਸ਼ੁਰੂ ਕੀਤਾ ਅਤੇ ਬਾਅਦ ਵਿੱਚ ਰਾਜਨੀਤੀ ਵਿੱਚ ਪ੍ਰਵੇਸ਼ ਕੀਤਾ। 2011 ਵਿੱਚ, ਉਹ ਹੈਨਲੇ ਹਲਕੇ (ਆਕਸਫੋਰਡਸ਼ਾਇਰ ਵਿੱਚ ਸਥਿਤ) ਲਈ ਯੂਕੇ ਦੀ ਸੰਸਦ ਲਈ ਚੁਣਿਆ ਗਿਆ ਸੀ। [3]

ਬੋਰਿਸ ਜਾਨਸਨ ਨੇ 2022 ਵਿੱਚ ਲੱਗਭੱਗ ਤਿੰਨ ਸਾਲਾਂ ਦੇ ਕਾਰਜਕਾਲ ਤੋ ਬਾਅਦ ਆਪਣੇ ਪ੍ਰਧਾਨ ਮੰਤਰੀ ਪਦ ਤੋ ਅਸਤੀਫਾ ਦੇ ਦਿੱਤਾ।[4]

ਜਨਮ

[ਸੋਧੋ]

ਜਾਨਸਨ ਦਾ ਜਨਮ 19 ਜੂਨ 1964 ਨਿਊਯਾਰਕ ਦੇ ਇੱਕ ਨਗਰ ਮੈਨਹੈਟਨ ਵਿਖੇ ਹੋਇਆ। ਉਹਨਾਂ ਦੇ ਪਿਤਾ ਦਾ ਨਾਮ ਸਟੇਨਲੀ ਜਾਨਸਨ ਅਤੇ ਮਾਤਾ ਦਾ ਸ਼ਾਰਲੋਟ ਜਾਨਸਨ ਹੈ, ਉਹਨਾਂ ਦੇ ਪਿਤਾ ਯੂਰਪੀਅਨ ਪਾਰਲੀਮੈਂਟ ਦੇ ਮੈਂਬਰ ਸਨ ,ਉਹਨਾਂ ਦੇ ਪੰਜ ਹੋਰ ਭੈਣ-ਭਰਾ ਹਨ। ਜਾਨਸਨ ਨੇ ਆਪਣੀ ਪੜ੍ਹਾਈ ਈਟਨ ਕਾਲਜ ਅਤੇ ਬਾਲੀਓਲ ਕਾਲਜ, ਆਕਸਫੋਰਡ ਤੋ ਪੂਰੀ ਕੀਤੀ।

ਪ੍ਰਧਾਨ ਮੰਤਰੀ

[ਸੋਧੋ]

ਯੂਨਾਈਟਡ ਕਿੰਗਡਮ ਦੀ ਪ੍ਰਧਾਨ ਮੰਤਰੀ ਥੇਰੇਸਾ ਮੇਅ ਦੇ ਅਸਤੀਫੇ ਤੋ ਬਾਅਦ ਜਾਨਸਨ ਨੂੰ ਯੂਨਾਈਟਡ ਕਿੰਗਡਮ ਦਾ ਪ੍ਰਧਾਨ ਮੰਤਰੀ ਚੁਣਿਆ ਗਿਆ। 2019 ਦੀਆਂ ਚੋਣਾਂ ਚ ਜਾਨਸਨ ਨੂੰ ਜਿੱਤ ਪ੍ਰਾਪਤ ਹੋਈ। ਉਹਨਾਂ ਦੇ ਪ੍ਰਧਾਨ ਮੰਤਰੀ ਰਹਿੰਦੇ ਯੂਨਾਈਟਡ ਕਿੰਗਡਮ ਨੇ ਯੂਰਪੀ ਸੰਘ 31 ਜਨਵਰੀ 2020 ਨੂੰ ਛੱਡ ਦਿੱਤਾ

ਨੋਟ

[ਸੋਧੋ]

ਹਵਾਲੇ

[ਸੋਧੋ]
  1. Croucher, Shane (23 July 2019). "Britain's new prime minister was a U.S. citizen for decades—until the IRS caught up with him". Newsweek. Archived from the original on 25 September 2020. Retrieved 25 September 2020.
  2. "ब्रिटिश PM बोरिस जॉनसन ने दिया इस्तीफा, मंत्रियों की बगावत के चलते गई कुर्सी". आज तक (in hindi). 2022-07-07. Retrieved 2022-07-14.{{cite web}}: CS1 maint: unrecognized language (link)
  3. "Boris Johnson chosen as new UK leader, now faces Brexit test". एपी न्यूज़ (in ਅੰਗਰੇਜ਼ੀ). 23 जुलाई 2019. Archived from the original on 29 जुलाई 2019. Retrieved 30 जुलाई 2019. {{cite news}}: Check date values in: |access-date=, |date=, and |archive-date= (help)
  4. "ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ". PTC News. 2022-07-07. Retrieved 2023-08-29.

ਬਾਹਰੀ ਲਿੰਕ

[ਸੋਧੋ]