ਭਾਈਚਾਰਾ
ਭਾਈਚਾਰਾ, ਬਰਾਦਰੀ ਜਾਂ ਫ਼ਿਰਕਾ ਸਾਂਝੀਆਂ ਕਦਰਾਂ-ਕੀਮਤਾਂ ਵਾਲੀ ਇੱਕ ਸਮਾਜਿਕ ਇਕਾਈ ਨੂੰ ਕਿਹਾ ਜਾਂਦਾ ਹੈ। ਭਾਈਚਾਰੇ ਦੇ ਨਿਰਮਾਣ ਦੇ ਅਧਾਰਾਂ ਵਿੱਚ ਸਾਂਝੀਆਂ ਦਿਲਚਸਪੀਆਂ, ਸ਼ੌਕ, ਟੀਚੇ, ਧਾਰਮਿਕ ਜਾਂ ਸਿਆਸੀ ਵਿਸ਼ਵਾਸ, ਭੂਗੋਲਿਕ ਸਥਿਤੀ,
ਨਸਲੀ ਅਤੇ ਅਨੇਕ ਪ੍ਰਕਾਰ ਦੇ ਹੋਰ ਕਾਰਕ ਹੋ ਸਕਦੇ ਹਨ। ਭਾਵੇਂ ਰਵਾਇਤੀ ਸਨਮੁਖ ਭਾਈਚਾਰੇ, ਆਮ ਤੌਰ 'ਤੇ ਛੋਟੇ-ਛੋਟੇ ਹੁੰਦੇ ਹਨ, ਰਾਸ਼ਟਰੀ ਭਾਈਚਾਰੇ, ਅੰਤਰਰਾਸ਼ਟਰੀ ਭਾਈਚਾਰੇ ਅਤੇ ਵਰਚੂਅਲ ਭਾਈਚਾਰੇ ਵਰਗੇ ਵੱਡੇ ਭਾਈਚਾਰਿਆਂ ਦਾ ਵੀ ਅਧਿਐਨ ਕੀਤਾ ਜਾ ਰਿਹਾ ਹੈ।
ਭਾਈਚਾਰੇ ਦੇ ਰਿਸ਼ਤੇ ਵਿੱਚ ਦੋਸਤੀ ਦਾ ਰਿਸਤਾ ਮੂੰਹ-ਬੋਲੇ ਰਿਸਤੇ ਅਤੇ ਇਨਸਾਨੀਅਤ ਦਾ ਰਿਸਤਾ ਸ਼ਾਮਿਲ ਹੈ। ਇੱਕ ਭਾਈਚਾਰੇ ਦੇ ਘੇਰੇ ਵਿੱਚ ਰਹਿੰਦਿਆਂ
ਰੋਜ-ਮਰਰਾ ਦੀ ਜਿੰਦਗੀ ਦੀਆਂ ਰਸਮਾਂ ਨਿਭਾਉਂਦਾ ਹੋਇਆ ਮਨੁੱਖ ਜਿਨਾ ਰਿਸ਼ਤਿਆਂ ਨਾਲ ਵਾਹ ਰੱਖਦਾ ਹੈ ਉਹ ਭਾਈਚਾਰਕ ਰਿਸ਼ਤੇ ਅਖਵਾਉਂਦੇ ਹਨ। ਭਾਈਚਾਰੇ ਵਿੱਚ ਖੂਨ ਦੇ ਰਿਸ਼ਤੇ ਨਹੀਂ ਆਉਂਦੇ। ਪਿੰਡ ਵਿੱਚ ਇੱਕ ਗੋਤ ਤੇ ਜਾਤ ਤੋਂ ਇਲਾਵਾ ਰਹਿੰਦੇ ਲੋਕ ਭਾਈਚਾਰੇ ਵਿੱਚ ਆਉਂਦੇ ਹਨ। ਪੰਜਾਬੀਆਂ ਦਾ ਇਹ ਵਿਸ਼ੇਸ਼ ਸੁਭਾਅ ਬੈ ਕਿ ਉਹ ਬੇਗਾਨਿਆਂ ਨੂੰ ਆਪਣੇ ਬਣਾ ਲ਼ੈਣ ਦੀ ਸਮਰੱਥਾ ਰੱਖਦੇ ਹਨ।
ਭਾਈਚਾਰੇ ਵਿੱਚ ਅਲੱਗ-ਅਲੱਗ ਜਾਤਾਂ,ਕੌਮਾਂ,ਗੋਤਾਂ ਦੇ ਲੋਕ ਸ਼ਾਮਿਲ ਹੁੰਦੇ ਹਨ। ਭਾਈਚਾਰਕ ਰਿਸਤਿਆਂ ਵਿੱਚ ਦੋਸਤੀ ਦਾ ਰਿਸਤਾ ਨਵੇਕਲੀ ਹੋਂਦ ਰੱਖਦਾ ਹੈ ਜਾਂ ਇਹ ਕਹਿ ਲਵੋ ਕਿ ਭਾਈਚਾਰੇ ਦਾ ਰਿਸਤਾ ਤੇ ਦੋਸਤੀ ਵਿੱਚ ਆਪਸੀ ਸਾਂਝ ਹੈ। ਦੋਸਤੀਦਾ ਰਿਸ਼ਤਾ ਪੰਜਾਬੀ ਸੱਭਿਆਚਾਰ ਵਿੱਚ ਵਿਸ਼ੇਸ਼ ਮਹੱਤਵ ਦਾ ਧਾਰਨੀ ਹੈ। ਦੋਸਤ ਮਿੱਤਰ ਆਪਸ ਵਿੱਚ ਖੁਸ਼ੀ ਅਤੇ ਗਮੀ ਦੇ ਮੋਕੇ 'ਤੇ ਇੱਕ ਦੂਸਰੇ ਦਾ ਦੁੱਖ ਸੁੱਖ ਵੰਡਾਉਂਦੇ ਹਨ। ਇਹੋ ਕੁਝ ਭਾਈਚਾਰੇ ਵਿੱਚ ਆਉਂਦਾ ਹੈ। ਇਨਸਾਨੀ ਭਾਈਚਾਰੇ ਦੇ ਵਿੱਚ ਇਰਾਦੇ, ਵਿਸ਼ਵਾਸ, ਜੋਖਿਮ ਅਤੇ ਹੋਰ ਵੀ ਸਾਂਝੀਆਂ ਗੱਲਾਂ ਹੁੰਦੀਆਂ ਹਨ, ਜੋ ਹਿੱਸਾ ਲੈਣ ਵਾਲਿਆਂ ਦੀ ਪਛਾਣ ਅਤੇ ਇੱਕਸੁਰਤਾ ਦੀ ਡਿਗਰੀ ਨੂੰ ਪ੍ਰਭਾਵਿਤ ਕਰਦੀਆਂ ਹਨ।
ਹਵਾਲੇ
[ਸੋਧੋ]ਇਹ ਵੀ ਵੇਖੋ
[ਸੋਧੋ]ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |