ਸਮੱਗਰੀ 'ਤੇ ਜਾਓ

ਸਮਾਂਰੇਖਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਜੋਸਫ ਪ੍ਰੀਤਲੀ ਦਾ ਇਤਿਹਾਸ ਦਾ ਇੱਕ ਨਵਾਂ ਚਾਰਟ, 1765.
ਬੈਕਗ੍ਰਾਊਂਡ ਜਾਣਕਾਰੀ ਬੋਰਡ, ਉਰੇਬ੍ਰੋ, ਸਵੀਡਨ ਸਮੇਤ ਬ੍ਰੋਂਜ਼ ਸਮਾਂਰੇਖਾ "ਇਤਿਹਾਸ ਦੇ ਪੰਦਰਾ ਮੀਟਰ"

ਇੱਕ ਸਮਾਂਰੇਖਾ ਕਾਲਕ੍ਰਮ ਅਨੁਸਾਰ ਵਿਵਸਥਾ ਵਿੱਚ ਘਟਨਾਵਾਂ ਦੀ ਇੱਕ ਸੂਚੀ ਦਾ ਪ੍ਰਦਸ਼ਨ ਹੁੰਦਾ ਹੈ।[1] ਇਹ ਖਾਸ ਕਰਕੇ ਇੱਕ ਗ੍ਰਾਫਿਕ ਡਿਜ਼ਾਈਨ ਹੁੰਦਾ ਹੈ ਜੋ ਇਸਦੇ ਅਤੇ ਆਮਤੌਰ ਤੇ ਘਟਨਾਵਾਂ ਦੇ ਨਾਲ ਨਾਲ ਦੀਆਂ ਤਰੀਕਾਂ ਸਮੇਤ ਨਾਮਬੱਧ ਕੀਤਾ ਹੋਇਆ ਇੱਕ ਲੰਬਾ ਬਾਰ ਦਿਖਾਉਂਦਾ ਹੈ।

ਸਮਾਂਰੇਖਾ ਕੋਈ ਵੀ ਸਮਾਂ ਸਕੇਲ ਵਰਤ ਸਕਦੀ ਹੈ, ਜੋ ਵਿਸ਼ੇ ਅਤੇ ਆਂਕੜੇ ਉੱਤੇ ਨਿਰਭਰ ਕਰਦਾ ਹੈ। ਜਿਆਦਾਤਰ ਸਮਾਂਰੇਖਾਵਾਂ ਇੱਕ ਲੀਨੀਅਰ ਪੈਮਾਨਾ ਵਰਤਦੀਆਂ ਹਨ, ਜੋ ਸਮੇਂ ਦੀ ਮਾਤਰਾ ਦੇ ਇੱਕ ਸੈੱਟ ਬਰਾਬਰ ਦੂਰੀ ਦੀ ਇੱਕ ਯੂਨਿਟ ਹੁੰਦੀ ਹੈ। ਇਹ ਟਾਈਮ ਸਕੇਲ ਸਮਾਂਰੇਖਾ ਵਿੱਚ ਘਟਨਾਵਾਂ ਉੱਤੇ ਨਿਰਭਰ ਕਰਦੀ ਹੈ। ਉਤਪਤੀ ਦੀ ਸਮਾਂਰੇਖਾ ਕਈ ਮਿਲੀਅਨ ਸਾਲਾਂ ਤੋਂ ਉੱਤੇ ਦੀ ਹੋ ਸਕਦੀ ਹੈ, ਜਿੱਥੇਕਿ ਸਤੰਬਰ 11 ਹਮਲਿਆਂ ਦੇ ਦਿਨ ਲਈ ਸਮਾਂਰੇਖਾ ਮਿੰਟਾਂ ਤੋਂ ਉੱਤੇ ਦੀ ਜਗਹ ਲੈ ਸਕਦੀ ਹੈ, ਅਤੇ ਇੱਕ ਧਮਾਕਾ ਮਿਲੀਸਕਿੰਟਾਂ ਵਾਲੀ ਸਮਾਂਰੇਖਾ ਵਿੱਚ ਰੱਖਿਆ ਹੋ ਸਕਦਾ ਹੈ।[2] ਜਦੋਂਕਿ ਜਿਆਦਾਤਰ ਸਮਾਂਰੇਖਾਵਾਂ ਇੱਕ ਰੇਖਿਕ ਸਮਾਂ-ਪੈਮਾਨਾ ਵਰਤਦੀਆਂ ਹਨ, ਉੱਥੇ ਛੋਟੇ ਸਮਾਂ ਅਰਸਿਆਂ ਜਾਂ ਵੱਡੇ ਸਮਿਆਂ ਲਈ, ਲੌਗਰਿਥਮਿਕ ਸਮਾਂਰੇਖਾਵਾਂ ਸਮੇਂ ਨੂੰ ਚਿਤ੍ਰਣ ਵਾਸਤੇ ਇੱਕ ਲੌਗਰਿਥਮਿਕ ਪੈਮਾਨਾ ਵਰਤਦੀਆਂ ਹਨ।

ਕਿਸਮਾਂ

[ਸੋਧੋ]

ਕਈ ਕਿਸਮਾਂ ਦੀਆਂ ਵੱਖਰੀਆਂ ਸਮਾਂਰੇਖਾਵਾਂ ਹੁੰਦੀਆਂ ਹਨ

  • ਟੈਕਸਟ ਸਮਾਂਰੇਖਾਵਾਂ, ਟੈਕਸਟ ਨਾਮ ਦੇ ਨਾਲ
  • ਸੰਖਿਆ ਸਮਾਂਰੇਖਾਵਾਂ, ਨਾਮ ਨੰਬਰਾਂ ਵਿੱਚ ਹੁੰਦੇ ਹਨ, ਆਮਤੌਰ ਤੇ ਲਾਈਨ ਗ੍ਰਾਫ
  • ਇੰਟ੍ਰੈਕਟਿਵ, ਕਲਿੱਕ ਹੋਣਯੋਗ, ਜ਼ੂਮ ਹੋਣਯੋਗ

ਸਮਾਂਰੇਖਾਵਾਂ ਨੂੰ ਦੇਖਣ ਦੇ ਕਈ ਤਰੀਕੇ ਹਨ। ਇਤਿਹਾਸਿਕ ਤੌਰ ਤੇ, ਸਮਾਂਰੇਖਾਵਾਂ ਸਥਿਰ ਤਸਵੀਰਾਂ ਹੁੰਦੀਆਂ ਸਨ, ਅਤੇ ਆਮਤੌਰ ਤੇ ਪੇਪਰ ਉੱਤੇ ਛਾਪਕੇ ਜਾਂ ਵਾਹ ਕੇ ਬਣੀਆਂ ਹੁੰਦੀਆਂ ਸਨ। ਸਮਾਂਰੇਖਾਵਾਂ ਭਾਰੀ ਮਾਤਰਾ ਵਿੱਚ ਗ੍ਰਾਫਿਕ ਡਿਜਾਈਨ ਉੱਤੇ ਟਿਕੀਆਂ ਹਨ, ਅਤੇ ਆਂਕੜੇ ਨੂੰ ਦੇਖਣ ਦੀ ਕਲਾਕਾਰ ਦੀ ਯੋਗਤਾ ਉੱਤੇ ਟਿਕੀਆਂ ਹਨ।

ਸਮਾਂਰੇਖਾਵਾਂ, ਪਿਛਲੀ ਸਪੇਸ ਅਤੇ ਫੰਕਸ਼ਨਲ ਮਨਾਹੀਆਂ ਤੋਂ ਹੋਰ ਜਿਆਦਾ ਸਮਾਂ ਸੀਮਤ ਨਹੀਂ ਹਨ, ਹੁਣ ਡਿਜੀਟਲ ਅਤੇ ਇੰਟ੍ਰੈਕਟਿਵ ਹਨ, ਅਤੇ ਆਮਤੌਰ ਤੇ ਕੰਪਿਊਟਰ ਸੌਫਟਵੇਅਰ ਨਾਲ ਬਣਾਈਆਂ ਜਾਂਦੀਆਂ ਹਨ। ਕ੍ਰੋਨੋਜ਼ੂਮ ਕੰਪਿਊਟਰ ਦੀ ਮਦਦ ਨਾਲ ਤਿਆਰ ਕੀਤੀ ਜਾਂਦੀ ਇੰਟ੍ਰੈਕਟਿਵ ਸਮਾਂਰੇਖਾ ਸੌਫਟਵੇਅਰ ਦੀ ਇੱਕ ਮਿਸਾਲ ਹੈ।

ਹਵਾਲੇ

[ਸੋਧੋ]
  1. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  2. plarson (ਸਤੰਬਰ 1, 2016). "Anomaly Updates". SpaceX (in ਅੰਗਰੇਜ਼ੀ). Archived from the original on ਫ਼ਰਵਰੀ 16, 2017. Retrieved ਜੁਲਾਈ 16, 2017. {{cite news}}: Unknown parameter |dead-url= ignored (|url-status= suggested) (help)

ਬਾਹਰੀ ਲਿੰਕ

[ਸੋਧੋ]