ਸਮੱਗਰੀ 'ਤੇ ਜਾਓ

ਸਾਹ-ਨਾਲ਼ੀ ਦੀ ਸੋਜ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਬਰੋਂਕਾਇਟਿਸ
Bronchitis

ਬਰੋਂਕਾਈਟਸ ਫੇਫੜੇ ਦੇ ਅੰਦਰ ਸਥਿਤ ਸਾਹ-ਨਲੀਆਂ ਦੇ ਅੰਦਰਲੇ ਭਾਗ (ਬਾਂਕਿਓਲਸ) ਦੀ ਸੋਜ ਅਤੇ ਮਿਆਦੀ ਇਨਫੈਕਸ਼ਨ ਹੈ। ਇਸ ਵਿੱਚ ਸਾਹ ਨਾਲੀ ਦੀਆਂ ਦੀਵਾਰਾਂ ਇਨਫੈਕਸ਼ਨ ਅਤੇ ਸੋਜ ਦੀ ਵਜ੍ਹਾ ਨਾਲ ਬੇਲੋੜੇ ਤੌਰ ’ਤੇ ਕਮਜ਼ੋਰ ਹੋ ਜਾਂਦੀਆਂ ਹਨ ਜਿਸਦੀ ਵਜ੍ਹਾ ਨਾਲ ਇਨ੍ਹਾਂ ਦਾ ਸਰੂਪ ਨਲੀਨੁਮਾ ਨਾ ਰਹਿਕੇ ਗੁਬਾਰੇਨੁਮਾ ਜਾਂ ਫਿਰ ਸਿਲੇਂਡਰਨੁਮਾ ਹੋ ਜਾਂਦਾ ਹੈ। ਸੋਜ ਦੇ ਕਾਰਨ ਆਮ ਤੋਂ ਜ਼ਿਆਦਾ ਬਲਗਮ ਬਣਦੀ ਹੈ। ਨਾਲ ਹੀ ਇਹ ਦੀਵਾਰਾਂ ਜਮ੍ਹਾਂ ਹੋਈ ਬਲਗਮ ਨੂੰ ਬਾਹਰ ਕਢਣ ਵਿੱਚ ਅਸਮਰਥ ਹੋ ਜਾਂਦੀਆਂ ਹਨ।

ਇਸ ਦਾ ਨਤੀਜਾ ਇਹ ਹੁੰਦਾ ਹੈ ਕਿ ਸਾਹ ਦੀਆਂ ਨਲੀਆਂ ਵਿੱਚ ਭਲੀ ਭਾਂਤ ਬਲਗਮ ਦਾ ਭਿਆਨਕ ਜਮਾਉ ਹੋ ਜਾਂਦਾ ਹੈ, ਜੋ ਨਲੀਆਂ ਵਿੱਚ ਰੁਕਾਵਟ ਪੈਦਾ ਕਰ ਦਿੰਦਾ ਹੈ। ਇਸ ਰੁਕਾਵਟ ਦੀ ਵਜ੍ਹਾ ਨਲੀਆਂ ਨਾਲ ਜੁੜਿਆ ਹੋਇਆ ਫੇਫੜੇ ਦਾ ਅੰਗ ਬੁਰੀ ਤਰ੍ਹਾਂ ਪ੍ਰਭਾਵਿਤ ਅਤੇ ਨਸ਼ਟ ਹੋਕੇ ਸੁੰਘੜ ਜਾਂਦਾ ਹੈ ਜਾਂ ਗੁਬਾਰੇਨੁਮਾ ਹੋਕੇ ਫੁਲ ਜਾਂਦਾ ਹੈ। ਪ੍ਰਭਾਵਿਤ ਭਾਗ ਵਿੱਚ ਸਥਿਤ ਫੇਫੜੇ ਨੂੰ ਸਪਲਾਈ ਕਰਨ ਵਾਲੀ ਧਮਣੀ ਅਤੇ ਗਿਲਟੀ ਵੀ ਆਕਾਰ ਵਿੱਚ ਵੱਡੀ ਹੋ ਜਾਂਦੀ ਹੈ। ਇਸ ਸਭ ਦਾ ਮਿਲਿਆ - ਜੁਲਿਆ ਨਤੀਜਾ ਇਹ ਹੁੰਦਾ ਹੈ ਕਿ ਪ੍ਰਭਾਵਿਤ ਫੇਫੜਾ ਅਤੇ ਸਾਹ ਨਲੀ ਆਪਣਾ ਕਾਰਜ ਵਧੀਆ ਨਹੀਂ ਕਰ ਪਾਂਦੇ ਅਤੇ ਮਰੀਜ਼ ਦੇ ਸਰੀਰ ਵਿੱਚ ਤਰ੍ਹਾਂ-ਤਰ੍ਹਾਂ ਦੀ ਜਟਿਲਤਾਵਾਂ ਪੈਦਾ ਹੋ ਜਾਂਦੀਆਂ ਹਨ।