ਸਮੱਗਰੀ 'ਤੇ ਜਾਓ

ਸੂਚਨਾ ਤਕਨਾਲੋਜੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਸੂਚਨਾ ਤਕਨਾਲੋਜੀ, ਅੰਕੜਿਆਂ ਦੀ ਪ੍ਰਾਪਤੀ, ਸੂਚਨਾ ਸੰਗ੍ਰਿਹ, ਸੁਰੱਖਿਆ, ਤਬਦੀਲੀ, ਲੈਣ-ਦੇਣ, ਪੜ੍ਹਾਈ, ਡਿਜਾਇਨ ਆਦਿ ਕੰਮਾਂ ਅਤੇ ਇਨ੍ਹਾਂ ਕੰਮਾਂ ਦੇ ਨਿਪਟਾਰੇ ਲਈ ਜ਼ਰੂਰੀ ਕੰਪਿਊਟਰ ਹਾਰਡਵੇਅਰ ਅਤੇ ਸਾਫਟਵੇਅਰ ਗੈਜਟਾਂ ਨਾਲ ਸੰਬੰਧਿਤ ਤਾਣਾਬਾਣਾ ਹੈ। ਸੂਚਨਾ ਤਕਨਾਲੋਜੀ ਕੰਪਿਊਟਰ ਆਧਾਰਿਤ ਸੂਚਨਾ-ਪ੍ਰਣਾਲੀ ਦਾ ਆਧਾਰ ਹੈ। ਇਹ ਵਰਤਮਾਨ ਸਮੇਂ ਵਿੱਚ ਵਣਜ ਅਤੇ ਵਪਾਰ ਦਾ ਅਨਿੱਖੜਵਾਂ ਅੰਗ ਬਣ ਗਈ ਹੈ। ਸੰਚਾਰ ਕਰਾਂਤੀ ਦੇ ਫਲਸਰੂਪ ਹੁਣ ਇਲੈਕਟਰਾਨਿਕ ਸੰਚਾਰ ਨੂੰ ਵੀ ਸੂਚਨਾ ਤਕਨੀਕੀ ਦਾ ਇੱਕ ਪ੍ਰਮੁੱਖ ਘਟਕ ਮੰਨਿਆ ਜਾਣ ਲਗਾ ਹੈ ਅਤੇ ਇਸਨੂੰ ਸੂਚਨਾ ਅਤੇ ਸੰਚਾਰ ਤਕਨਾਲੋਜੀ ਵੀ ਕਿਹਾ ਜਾਂਦਾ ਹੈ। ਇੱਕ ਉਦਯੋਗ ਦੇ ਤੌਰ ਉੱਤੇ ਇਹ ਇੱਕ ਉਭਰਦਾ ਹੋਇਆ ਖੇਤਰ ਹੈ।[1]

ਹਵਾਲੇ

[ਸੋਧੋ]
  1. "Free on-line dictionary of computing (FOLDOC)". Retrieved 9 February 2013.