ਸਮੱਗਰੀ 'ਤੇ ਜਾਓ

ਸੱਭਿਆਚਾਰ ਦਾ ਚਿੰਨ੍ਹ ਵਿਗਿਆਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਜਾਣ ਪਛਾਣ

[ਸੋਧੋ]

ਸੱਭਿਆਚਾਰ ਦਾ ਚਿੰਨ੍ਹ ਵਿਗਿਆਨ, ਚਿੰਨ੍ਹ ਵਿਗਿਆਨ ਦੇ ਅੰਦਰ ਇੱਕ ਖੋਜ ਖੇਤਰ ਹੈ ਜੋ ਸੱਭਿਆਚਾਰ ਨੂੰ ਚਿੰਨ੍ਹ ਵਿਗਿਆਨਿਕ ਦ੍ਰਿਸ਼ਟੀਕੋਣ, ਮਨੁੱਖੀ ਪ੍ਰਤੀਕਾਤਮਕ ਗਤੀਵਿਧੀ ਦੀ ਇੱਕ ਕਿਸਮ, ਚਿੰਨ੍ਹਾਂ ਦੀ ਸਿਰਜਣਾ ਅਤੇ ਆਲੇ ਦੁਆਲੇ ਦੀ ਹਰ ਚੀਜ਼ ਨੂੰ ਅਰਥ ਦੇਣ ਦਾ ਇੱਕ ਤਰੀਕੇ ਵਜੋਂ ਪਰਿਭਾਸ਼ਿਤ ਕਰਨ ਦੀ ਕੋਸ਼ਿਸ਼ ਕਰਦਾ ਹੈ । ਇਸ ਤਰ੍ਹਾਂ ਇਸ ਵਿੱਚ ਸਭਿਆਚਾਰ ਨੂੰ ਪ੍ਰਤੀਕਾਂ ਜਾਂ ਸਾਰਥਕ ਚਿੰਨ੍ਹਾਂ ਦੇ ਸਿਸਟਮ ਵਜੋਂ ਸਮਝਿਆ ਜਾਂਦਾ ਹੈ। ਕਿਉਂਕਿ ਮੁੱਖ ਚਿੰਨ੍ਹ ਪ੍ਰਣਾਲੀ ਭਾਸ਼ਾਈ ਸਿਸਟਮ ਹੈ, ਇਸ ਲਈ ਇਸ ਖੇਤਰ ਨੂੰ ਆਮ ਤੌਰ 'ਤੇ  ਸੱਭਿਆਚਾਰ ਅਤੇ ਭਾਸ਼ਾ ਦਾ ਚਿੰਨ੍ਹ ਵਿਗਿਆਨ ਕਿਹਾ ਜਾਂਦਾ ਹੈ। ਅਧਿਐਨ ਦੇ ਇਸ ਖੇਤਰ ਵਿੱਚ ਚਿੰਨ੍ਹਾਂ ਦਾ ਅਧਿਐਨ ਕਰਕੇ ਉਨ੍ਹਾਂ ਦੀ ਦਰਜਾਬੰਦੀ ਅਨੁਸਾਰ ਵਰਗਵੰਡ ਕੀਤੀ ਜਾਂਦੀ ਹੈ। ਉੱਤਰ-ਆਧੁਨਿਕਤਾ ਦੇ ਨਾਲ, ਮੈਟਾਨੇਰੇਟਿਵ ਹੁਣ ਵਿਆਪਕ ਨਹੀਂ ਹਨ ਅਤੇ ਇਸ ਤਰ੍ਹਾਂ ਇਸ ਉੱਤਰ-ਆਧੁਨਿਕ ਯੁੱਗ ਵਿੱਚ ਇਹਨਾਂ ਚਿੰਨ੍ਹਾਂ ਨੂੰ ਸ਼੍ਰੇਣੀਬੱਧ ਕਰਨਾ ਵਧੇਰੇ ਮੁਸ਼ਕਲ ਅਤੇ ਨਾਜ਼ੁਕ ਹੈ।

ਸਿਧਾਂਤ ਅਤੇ ਇਸਦਾ ਖੋਜ-ਖੇਤਰ

[ਸੋਧੋ]

ਇਹ ਖੋਜ ਖੇਤਰ ਟਾਰਟੂ-ਮਾਸਕੋ ਸੇਮੀਓਟਿਕ ਸਕੂਲ (USSR) ਲਈ ਵਿਸ਼ੇਸ਼ ਦਿਲਚਸਪੀ ਦਾ ਸੀ। ਟਾਰਟੂ ਸਕੂਲ ਦੁਆਰਾ ਭਾਸ਼ਾ ਵਿਗਿਆਨੀਆਂ ਅਤੇ ਚਿੰਨ੍ਹ ਵਿਗਿਆਨੀਆਂ ਨੇ ਸੱਭਿਆਚਾਰ ਨੂੰ ਇੱਕ ਦਰਜਾਬੰਦ ਚਿੰਨ੍ਹ ਪ੍ਰਬੰਧ ਦੇ ਰੂਪ ਵਿੱਚ ਦੇਖਿਆ, ਜਿਸ ਵਿੱਚ ਇਸਦੇ ਨਾਲ ਸੰਬੰਧਿਤ ਕਾਰਜਾਂ ਅਤੇ ਭਾਸ਼ਾਈ ਕੋਡ, ਜੋ ਸਮਾਜਿਕ ਸਮੂਹਾਂ ਦੁਆਰਾ ਤਾਲਮੇਲ ਬਣਾਈ ਰੱਖਣ ਲਈ ਵਰਤੇ ਜਾਂਦੇ ਹਨ, ਦਾ ਇੱਕ ਜੁੱਟ ਹੁੰਦਾ ਹੈ । ਇਹਨਾਂ ਕੋਡਾਂ ਨੂੰ ਕੁਦਰਤੀ ਭਾਸ਼ਾ ਦੇ ਆਧਾਰ ਉੱਤੇ ਉਸਾਰ ਵਜੋਂ ਦੇਖਿਆ ਜਾਂਦਾ ਹੈ, ਅਤੇ ਇੱਥੇ ਮਨੁੱਖਾਂ ਦੀ ਚਿੰਨ੍ਹ ਘੜ੍ਹਨ ਦੀ ਯੋਗਤਾ ਕੇਂਦਰ ਵਿੱਚ ਹੁੰਦੀ ਹੈ।

ਚਿੰਨ੍ਹ ਵਿਗਿਆਨਿਕ ਵਿਧੀਆਂ ਅਤੇ ਸੰਕਲਪਾਂ ਦੀ ਵਿਅਕਤੀਗਤ ਵਰਤੋਂ ਤੋਂ ਮਾਨਵ-ਵਿਗਿਆਨਕ ਸਮੱਗਰੀ ਤੱਕ ਸੱਭਿਆਚਾਰ ਦੇ ਇੱਕ ਏਕੀਕ੍ਰਿਤ ਚਿੰਨ੍ਹ ਵਿਗਿਆਨਿਕ ਸਿਧਾਂਤ ਦੀ ਸਿਰਜਣਾ ਤੱਕ ਚੱਲ ਰਹੀ ਤਬਦੀਲੀ ਦੋ ਪ੍ਰਮੁੱਖ ਬਹਿਸਾਂ ਵਿੱਚੋਂ ਪੇਸ਼ ਹੁੰਦੀ ਹੈ। ਪਹਿਲੀ ਵਿੱਚ ਸੌਸਿਊਰ ਦਾ ਚਿੰਨ੍ਹ ਵਿਗਿਆਨ ਅਤੇ ਸੰਰਚਨਾਤਮਕ ਭਾਸ਼ਾ ਵਿਗਿਆਨ ਦੇ ਆਧਾਰ ਤੇ ਵਿਕਸਿਤ ਹੋਈਆਂ ਵੱਖ-ਵੱਖ ਰਸਮੀ ਵਿਧੀਆਂ ਦੁਆਰਾ ਚਿੰਨ੍ਹਾਂ ਦੀ ਭਾਸ਼ਾ ਆਧਾਰਿਤ ਪਰਿਭਾਸ਼ਾ ਨਾਲ ਮੁੱਢਲੀ ਉੱਤਰੀ ਅਮਰੀਕੀ ਅਸੰਤੁਸ਼ਟੀ ਸ਼ਾਮਿਲ ਸੀ।[1]

ਦੂਜੀ, ਸੱਭਿਆਚਾਰ ਦੇ ਚਿੰਨ੍ਹ ਵਿਗਿਆਨਕ ਸਿਧਾਂਤ ਵਿੱਚ ਪਰੰਪਰਾਗਤ ਸਮਾਜ-ਸਭਿਆਚਾਰ ਦੀ ਵੰਡ ਦੇ ਸਥਾਨ ਨਾਲ ਸਬੰਧਤ ਹੈ। "ਪ੍ਰਤੀਕ" ਦੀਆਂ ਪੱਛਮੀ ਧਾਰਨਾਵਾਂ ਦੇ ਪੁਨਰ-ਵਿਸ਼ਲੇਸ਼ਣ ਦੁਆਰਾ ਪ੍ਰੇਰਿਤ, ਕੁਝ ਖੋਜਕਰਤਾ ਦਾਅਵਾ ਕਰਦੇ ਹਨ ਕਿ ਪਹਿਲੀ ਬਹਿਸ ਦਾ ਹੱਲ ਸੱਭਿਆਚਾਰ ਨਾਲ ਜੁੜੇ ਵਿਰੋਧਾਂ ਨੂੰ ਦੂਰ ਕਰ ਕੇ ਕੀਤਾ ਜਾ ਸਕਦਾ ਹੈ ਜੋ ਸਮਾਜ-ਸਭਿਆਚਾਰ ਦੇ ਭੇਦ ਤੋਂ ਪੈਦਾ ਹੁੰਦੇ ਹਨ ਅਤੇ ਜਿਸ ਦੇ ਆਲੇ ਦੁਆਲੇ ਦੋਵਾਂ ਧਿਰਾਂ ਨੇ ਆਪਣਾ ਸਿਧਾਂਤ ਬਣਾਇਆ ਸੀ। ਇੱਕ ਵਾਰ ਜਦੋਂ ਇਹ ਵੰਡ ਖਤਮ ਹੋ ਜਾਂਦੀ ਹੈ ਤਾਂ ਕੁਦਰਤੀ ਅਤੇ ਪਰੰਪਰਾਗਤ ਚਿੰਨ੍ਹ ਸਬੰਧਾਂ ਦਾ ਅਧਿਐਨ, ਜਿਵੇਂ ਕਿ C. S. Peirce ਦੇ ਚਿੰਨ੍ਹ ਵਿਗਿਆਨ ਵਿੱਚ ਹੈ, ਇੱਕ ਆਮ ਤਰਕ ਦਾ ਇੱਕ ਏਕੀਕ੍ਰਿਤ ਹਿੱਸਾ ਬਣ ਜਾਂਦਾ ਹੈ।[1]

ਇਸ ਅਧਿਐਨ ਨੂੰ ਜਾਪਾਨ ਵਿੱਚ ਵੀ ਖੋਜ ਦਾ ਆਧਾਰ ਪ੍ਰਾਪਤ ਹੋਇਆ ਜਿੱਥੇ ਇਹ ਵਿਚਾਰ ਵਿਕਸਿਤ ਕੀਤਾ ਗਿਆ ਕਿ ਸੱਭਿਆਚਾਰ ਅਤੇ ਕੁਦਰਤ ਨੂੰ ਵਿਪਰੀਤ ਅਤੇ ਵਿਰੋਧਾਭਾਸੀ ਨਹੀਂ ਹੋਣਾ ਚਾਹੀਦਾ, ਸਗੋਂ ਇਕਸੁਰ ਹੋਣਾ ਚਾਹੀਦਾ ਹੈ।

  1. 1.0 1.1 Umiker-Sebeok, D. Jean (1977). "Semiotics of Culture: Great Britain and North America". Annual Reviews. 6: 132.