ਅਗਸਤਿਆ ਰਿਸ਼ੀ
ਅਗਸਤਯ/ਅਗਤੀਯਾਰ |
---|
ਅਗਸਤਿਆ (ਤਮਿਲ਼: அகத்தியர் ਅਗਤੀਯਾਰ;[1] ਤੇਲਗੂ:అగస్త్య; ਕੰਨੜ:ಅಗಸ್ತ್ಯ; ਸੰਸਕ੍ਰਿਤ: अगस्त्य; ਥਾਈ: [ਅਖੋਟ] Error: {{Lang}}: text has italic markup (help)) ਇੱਕ ਵੈਦਿਕ ਰਿਸ਼ੀ ਸਨ। ਉਹ ਅਗਸਤਯ ਸੰਹਿਤਾ ਦੇ ਲੇਖਕ ਮੰਨੇ ਜਾਂਦੇ ਹਨ। ਅਗਸਤਯ ਸ਼ਿਵ ਦਾ ਵੀ ਇੱਕ ਨਾਮ ਹੈ। ਇਸ ਸ਼ਬਦ ਨੂੰ ਅਗਸਤੀ ਅਤੇ 'ਅਗਤੀਯਾਰ ਵੀ ਲਿਖਿਆ ਜਾਂਦਾ ਹੈ।[1] ਅ-ਗਾ ਦਾ ਮਤਲਬ ਪਰਬਤ, ਅਤੇ ਅਸਤੀ ਦਾ ਮਤਲਬ ਸੁੱਟਣ ਵਾਲਾ।[2][2]
ਇਹ ਵਸ਼ਿਸ਼ਠ ਮੁਨੀ ਦੇ ਵੱਡੇ ਭਰਾ ਸਨ। ਇਨ੍ਹਾਂ ਦਾ ਜਨਮ ਸਾਵਣ ਸ਼ੁਕਲ ਪੰਚਮੀ (ਮੂਜਬ 3000 ਈ ਪੂ) ਨੂੰ ਕਾਸ਼ੀ ਵਿੱਚ ਹੋਇਆ ਸੀ। ਅੱਜਕੱਲ ਉਹ ਸਥਾਨ ਅਗਸਤਿਆਕੁੰਡ ਦੇ ਨਾਮ ਨਾਲ ਪ੍ਰਸਿੱਧ ਹੈ। ਇਹਨਾਂ ਦੀ ਪਤਨੀ ਲੋਪਾਮੁਦਰਾ ਵਿਦਰਭ ਦੇਸ਼ ਦੀ ਰਾਜਕੁਮਾਰੀ ਸੀ। ਇਨ੍ਹਾਂ ਨੂੰ ਸਪਤਰਸ਼ੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਦੇਵਤਿਆਂ ਦੇ ਅਨੁਰੋਧ ਉੱਤੇ ਇਨ੍ਹਾਂ ਨੇ ਕਾਸ਼ੀ ਛੱਡਕੇ ਦੱਖਣ ਦੀ ਯਾਤਰਾ ਕੀਤੀ ਅਤੇ ਬਾਅਦ ਵਿੱਚ ਉਥੇ ਹੀ ਬਸ ਗਏ ਸਨ। ਦੱਖਣ ਭਾਰਤ ਵਿੱਚ ਅਗਸਤਯ ਤਮਿਲ ਭਾਸ਼ਾ ਦੇ ਆਦਿ ਵਿਆਕਰਨਕਾਰ ਹਨ। ਭਾਰਤੀ ਸੰਸਕ੍ਰਿਤੀ ਦੇ ਪ੍ਚਾਰ - ਪ੍ਰਸਾਰ ਵਿੱਚ ਉਹਨਾਂ ਦੇ ਵਿਸ਼ੇਸ਼ ਯੋਗਦਾਨ ਲਈ ਜਾਵਾ, ਸੁਮਾਤਰਾ ਆਦਿ ਵਿੱਚ ਇਹਨਾਂ ਦੀ ਪੂਜਾ ਕੀਤੀ ਜਾਂਦੀ ਹੈ। ਮਹਾਰਿਸ਼ੀ ਅਗਸਤਯ ਵੇਦਾਂ ਵਿੱਚ ਵਰਣਿਤ ਮੰਤਰ-ਦਰਸ਼ਟਾ ਮੁਨੀ ਹੈ। ਇਨ੍ਹਾਂ ਨੇ ਲੋੜ ਪੈਣ ਉੱਤੇ ਇਕੇਰਾਂ ਰਿਸ਼ੀਆਂ ਨੂੰ ਢਿੱਡ ਵਿੱਚ ਪਾ ਲਿਆ ਸੀ ਅਤੇ ਇਕੇਰਾਂ ਸਮੁੰਦਰ ਵੀ ਪੀ ਗਏ ਸਨ।
ਹਵਾਲੇ
[ਸੋਧੋ]- ↑ 1.0 1.1 Indian History. Tata McGraw-Hill. p. 240.
- ↑ 2.0 2.1 http://www.sanskrit-lexicon.uni-koeln.de/scans/MWScan/index.php?sfx=pdf
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
- Articles using infobox templates with no data rows
- Pages using infobox deity with unknown parameters
- Pages using infobox deity without type param
- No local image but image on Wikidata
- Articles containing Tamil-language text
- Articles containing Sanskrit-language text
- Lang and lang-xx template errors
- ਰਾਮਾਇਣ ਦੇ ਪਾਤਰ
- ਵੈਦਿਕ ਰਿਸ਼ੀ
- ਸਪਤਰਿਸ਼ੀ