ਸਮੱਗਰੀ 'ਤੇ ਜਾਓ

ਕਸ਼ਮੀਰ ਦਾ ਇਤਿਹਾਸ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਕਸ਼ਮੀਰ ਵਿੱਚ ਇੱਕ ਸ਼ਾਲ ਬੁਨਕਰ ਮੁਸਲਮਾਨ ਪਰਵਾਰ, 1867। ਕਸ਼ਮੀਰੀ ਸ਼ਾਲ ਦਸਤਕਾਰੀ, ਕ੍ਰੋਮੋਲਿਥ, ਵਿਲੀਅਮ ਸਿੰਪਸਨ

ਮੰਨਿਆ ਜਾਂਦਾ ਹੈ ਕਿ ਇੱਕ ਸਮੇਂ ਇਹ ਵਾਦੀ ਪੂਰੀ ਪਾਣੀ ਨਾਲ ਢਕੀ ਹੋਈ ਸੀ। ਇੱਥੇ ਇੱਕ ਰਾਖ਼ਸ ਨਾਗ ਵੀ ਰਹਿੰਦਾ ਸੀ, ਜਿਸ ਨੂੰ ਵੈਦਿਕ ਰਿਸ਼ੀ ਕਸ਼ਿਅਪ ਅਤੇ ਦੇਵੀ ਸਤੀ ਨੇ ਮਿਲ ਕੇ ਹਰਾ ਦਿੱਤਾ ਅਤੇ ਜਿਆਦਾਤਰ ਪਾਣੀ ਵਿਤਸਤਾ (ਜੇਹਲਮ) ਨਦੀ ਦੇ ਰਸਤੇ ਵਗਾ ਦਿੱਤਾ। ਇਸ ਤਰ੍ਹਾਂ ਇਸ ਜਗ੍ਹਾ ਦਾ ਨਾਮ ਸਤੀਸਰ ਤੋਂ ਕਸ਼ਮੀਰ ਪਿਆ। ਲੋਕ ਸ਼ਬਦ ਨਿਰੁਕਤੀ ਅਨੁਸਾਰ ਕਸ਼ਮੀਰ ਦਾ ਮਤਲਬ ਹੈ ਪਾਣੀ ਸੁੱਕਿਆ ਹੋਇਆ (ਸੰਸਕ੍ਰਿਤ: ਕਾ = ਪਾਣੀ ਅਤੇ ਸ਼ਮੀਰ = ਸੁੱਕਿਆ ਹੋਇਆ)। ਇਸ ਤੋਂ ਜਿਆਦਾ ਤਰਕਸੰਗਤ ਪ੍ਰਸੰਗ ਇਹ ਹੈ ਕਿ ਇਸ ਦਾ ਅਸਲੀ ਨਾਮ ਕਸ਼ਿਅਪਮਰ (ਯਾਨੀ ਕੱਛੂਆਂ ਦੀ ਝੀਲ) ਸੀ। ਇਸ ਤੋਂ ਕਸ਼ਮੀਰ ਨਾਮ ਨਿਕਲਿਆ। ਕਸ਼ਮੀਰ ਦੇ ਇਤਹਾਸ ਦਾ ਪ੍ਰਸਿੱਧ ਸ੍ਰੋਤ 12ਵੀਂ ਸਦੀ ਦੇ ਮਹਾਂਕਵੀ ਦਾ ਲਿਖਿਆ ਕਲਹਣ ਰਚਿਤ ਰਾਜਤ੍ਰੰਗਣੀ ਹੈ ਜਿਸ ਵਿੱਚ ਕਸ਼ਮੀਰ ਦਾ ਇਤਿਹਾਸ ਵਰਨਨ ਕੀਤਾ ਹੋਇਆ ਹੈ। ਕਲਹਣ ਦਾ ਪਿਤਾ ਮਹਾਰਾਜਾ ਹਰਸ਼ਦੇਵ ਦੇ 1089 ਤੋਂ 1101 ਤਕ ਪ੍ਰਧਾਨ ਮੰਤਰੀ ਰਹਿ ਚੁਕਣ ਕਾਰਨ ਕਲਹਣ ਦਾ ਇਤਿਹਾਸ ਗਿਆਨ ਕਾਫ਼ੀ ਸੀ। ਰਾਜਤ੍ਰੰਗਣੀ ਵਿੱਚ ਲਿਖਿਆ ਹੈ ਕਿ ਕਸ਼ਮੀਰ ਵਾਦੀ ਪਹਿਲਾਂ ਇੱਕ ਵੱਡੀ ਝੀਲ ਸੀ।