ਜੋਸਫ ਹੈਨਰੀ
ਜੋਸਫ ਹੈਨਰੀ | |
---|---|
ਪਹਿਲਾ ਸੈਕਟਰੀ ਸਮਿੱਥਸੋਨੀਅਨ ਅਦਾਰਾ | |
ਦਫ਼ਤਰ ਵਿੱਚ 1846–1878 | |
ਤੋਂ ਬਾਅਦ | ਸਪੈਂਸਰ ਫ਼ੁਲਰਟਨ ਬੇਅਰਡ |
ਨਿੱਜੀ ਜਾਣਕਾਰੀ | |
ਜਨਮ | ਅਲਬਾਨੀ, ਨਿਊਯਾਰਕ, ਸੰਯੁਕਤ ਰਾਜ ਅਮਰੀਕਾ | ਦਸੰਬਰ 17, 1797
ਮੌਤ | ਮਈ 13, 1878 ਵਾਸ਼ਿੰਗਟਨ, ਡੀ.ਸੀ., ਅਮਰੀਕਾ ਰਾਜ ਅਮਰੀਕਾ | (ਉਮਰ 80)
ਕੌਮੀਅਤ | ਅਮਰੀਕੀ |
ਜੀਵਨ ਸਾਥੀ | ਹੈਰੀਅਟ ਹੈਨਰੀ |
ਬੱਚੇ | ਵਿਲੀਅਮ ਅਲੈਂਕਸਾਂਦਰ(1832–1862) ਮੇਰੀ ਐਨਾ (1834–1903) ਹੈਲਨ ਲੂਈਸਾ (1836–1912) ਕੈਰੋਲੀਨ (1839–1920) |
ਅਲਮਾ ਮਾਤਰ | ਅਲਬਾਨੀ ਅਕਾਦਮੀ |
ਮਸ਼ਹੂਰ ਕੰਮ | ਇਲੈਕਟ੍ਰੋਮੈਗਨੈਟਿਕ ਇੰਡਕਸ਼ਨ, ਬਿਜਲਈ ਬੈੱਲ ਅਤੇ ਇਲੈਕਟ੍ਰਿਕ ਰਿਲੇਅ ਦੀ ਕਾਢ। |
ਜੋਸਫ ਹੈਨਰੀ (17 ਦਿਸੰਬਰ, 1797 – 13 ਮਈ, 1878) ਇੱਕ ਅਮਰੀਕੀ ਵਿਗਿਆਨੀ ਸੀ ਜਿਸਨੇ ਸਮਿਥਸੋਨੀਅਨ ਅਦਾਰੇ ਦੇ ਪਹਿਲੇ ਸੈਕਟਰੀ ਦੇ ਤੌਰ 'ਤੇ ਕੰਮ ਕੀਤਾ ਸੀ। ਉਹ ਵਿਗਿਆਨ ਦੀ ਤਰੱਕੀ ਲਈ ਰਾਸ਼ਟਰੀ ਅਦਾਰੇ ਦਾ ਸੈਕਟਰੀ ਵੀ ਸੀ, ਜਿਹੜਾ ਕਿ ਸਮਿਥਸੋਨੀਅਨ ਅਦਾਰੇ ਦਾ ਮੁੱਢਲਾ ਹਿੱਸਾ ਸੀ।[1] ਉਸਨੂੰ ਆਪਣੇ ਜੀਵਨ ਕਾਲ ਸਮੇਂ ਬਹੁਤ ਪ੍ਰਸਿੱਧੀ ਮਿਲੀ ਸੀ। ਇਲੈਕਟ੍ਰੋਮੈਗਨੇਟ ਬਣਾਉਣ ਸਮੇਂ, ਹੈਨਰੀ ਨੇ ਸੈਲਫ਼-ਇੰਡਕਟੈਂਸ ਦੇ ਤੱਥ ਦੀ ਖੋਜ ਕੀਤੀ। ਉਸਨੇ ਮਾਈਕਲ ਫ਼ੈਰਾਡੇ ਤੋਂ ਬਗੈਰ ਆਪਸੀ ਇੰਡਕਟੈਂਸ ਦੀ ਖੋਜ ਕੀਤੀ, ਭਾਵੇਂ ਫ਼ੈਰਾਡੇ ਖੋਜ ਕਰਨ ਵਾਲਾ ਪਹਿਲਾ ਇਨਸਾਨ ਸੀ ਅਤੇ ਉਸਨੇ ਇਹ ਨਤੀਜੇ ਪਹਿਲਾਂ ਛਪਵਾਏ ਸਨ।[2][3][4] ਹੈਨਰੀ ਨੇ ਇਲੈਕਟ੍ਰੋਮੈਗਨੇਟ ਨੂੰ ਇੱਕ ਵਰਤੋਂ ਵਿੱਚ ਲਿਆਇਆ ਜਾਂਦੇ ਯੰਤਰ ਵਿੱਚ ਪੇਸ਼ ਕੀਤਾ। ਉਸਨੇ 1831 ਵਿੱਚ ਦਰਵਾਜ਼ੇ ਵਾਲੀ ਬਿਜਲਈ ਘੰਟੀ(ਖ਼ਾਸ ਕਰਕੇ ਉਹ ਘੰਟੀ ਜਿਹੜੀ ਇੱਕ ਬਿਜਲਈ ਤਾਰ ਦੇ ਜ਼ਰੀਏ ਦੂਰ ਤੋਂ ਵੱਜਦੀ ਸੀ) ਅਤੇ ਬਿਜਲਈ ਰਿਲੇਅ (1835) ਦੀ ਖੋਜ ਕੀਤੀ।[5][6] ਇੰਡਕਟੈਂਸ ਦੀ ਐਸ.ਆਈ. ਇਕਾਈ ਹੈਨਰੀ ਦਾ ਨਾਮ ਉਸਦੇ ਨਾਮ ਉੱਪਰ ਹੀ ਰੱਖਿਆ ਗਿਆ ਹੈ। ਇਲੈਕਟ੍ਰੋਮੈਗਨੈਟਿਕ ਰਿਲੇਅ ਤੇ ਉਸਦਾ ਕੰਮ ਅਮਲੀ ਬਿਜਲਈ ਟੈਲੀਗਰਾਫ ਦੇ ਅਧਾਰ ਉੱਤੇ ਹੀ ਸੀ, ਜਿਸਨੂੰ ਸੈਮੂਅਲ ਮੋਰਸ ਅਤੇ ਚਾਰਲਸ ਵ੍ਹੀਟਸਟੋਨ ਨੇ ਵੱਖੋ-ਵੱਖ ਖੋਜਿਆ ਸੀ।
ਇਹ ਵੀ ਵੇਖੋ
[ਸੋਧੋ]ਹਵਾਲੇ
[ਸੋਧੋ]- ↑ "Planning a National Museum". Smithsonian Institution Archives. Archived from the original on 3 August 2009. Retrieved 2 January 2010.
{{cite web}}
: Unknown parameter|deadurl=
ignored (|url-status=
suggested) (help) - ↑ "A Brief History of Electromagnetism" (PDF).
- ↑ Ulaby, Fawwaz (2001-01-31). Fundamentals of Applied Electromagnetics (2nd ed.). Prentice Hall. p. 232. ISBN 0-13-032931-2.
- ↑ "Joseph Henry". Distinguished Members Gallery, National Academy of Sciences. Archived from the original on 2006-12-09. Retrieved 2006-11-30.
{{cite web}}
: Unknown parameter|deadurl=
ignored (|url-status=
suggested) (help) - ↑ Scientific writings of Joseph Henry, Volume 30, Issue 2. Smithsonian Institution. 1886. p. 434.
- ↑ "The electromechanical relay of Joseph Henry". Georgi Dalakov.