ਮੁਮਤਾਜ਼ ਮੁਫ਼ਤੀ
ਦਿੱਖ
ਮੁਮਤਾਜ਼ ਮੁਫ਼ਤੀ ممتاز مفتی | |
---|---|
ਤਸਵੀਰ:Mumtaz-mufti.jpg | |
ਜਨਮ | 11 ਸਤੰਬਰ 1905 ਬਟਾਲਾ, ਪੰਜਾਬ', ਬ੍ਰਿਟਿਸ਼ ਭਾਰਤ |
ਮੌਤ | 27 ਅਕਤੂਬਰ 1995 (ਉਮਰ 90) ਇਸਲਾਮਾਬਾਦ, ਪਾਕਿਸਤਾਨ |
ਕਿੱਤਾ | ਲੇਖਕ |
ਰਾਸ਼ਟਰੀਅਤਾ | ਪਾਕਿਸਤਾਨੀ |
ਸ਼ੈਲੀ | ਗਲਪ, ਸੂਫ਼ੀਵਾਦ |
ਵਿਸ਼ਾ | ਸਾਹਿਤ, ਫਿਲਾਸਫੀ, ਮਨੋਵਿਗਿਆਨ, ਸਮਾਜਵਾਦ |
ਪ੍ਰਮੁੱਖ ਅਵਾਰਡ | ਸਿਤਾਰਾ-ਏ-ਇਮਤਿਆਜ਼, 1986 ਮੁਨਸ਼ੀ ਪ੍ਰੇਮਚੰਦ ਇਨਾਮ, 1989 |
ਮੁਮਤਾਜ਼ ਮੁਫ਼ਤੀ (ਉਰਦੂ: ممتاز مفتی) (ਜਨਮ: 11 ਸਤੰਬਰ 1905 – ਮੌਤ: 27 ਅਕਤੂਬਰ 1995) ਹਿੰਦ ਉਪਮਹਾਦੀਪ ਦਾ ਉਰਦੂ ਲੇਖਕ ਸੀ।
ਇੱਕ ਲੇਖਕ ਦੇ ਤੌਰ 'ਤੇ
[ਸੋਧੋ]ਉਹ ਆਪਣੇ ਪਹਿਲੇ ਦੌਰ ਵਿੱਚ ਇੱਕ ਲਿਬਰਲ ਅਤੇ ਮਜ਼ਹਬ ਤੋਂ ਬੇਗਾਨੇ ਦਾਨਿਸ਼ਵਰ ਵਜੋਂ ਮਸ਼ਹੂਰ ਸੀ। ਮੁਮਤਾਜ਼ ਸ਼ੀਰੀਂ ਕੀ ਤਰ੍ਹਾਂ ਉਹ ਸਿਗਮੰਡ ਫ਼ਰਾਇਡ ਕੰਮ ਤੋਂ ਮੁਤਾਸਿਰ ਸੀ। ਇਸ਼ਫ਼ਾਕ ਅਹਿਮਦ ਜੋ ਮੁਮਤਾਜ਼ ਮੁਫ਼ਤੀ ਦਾ ਕਰੀਬੀ ਦੋਸਤ ਸੀ ਉਸਦੇ ਮੁਤਾਬਿਕ ਮੁਮਤਾਜ਼ ਮੁਫ਼ਤੀ ਭਾਰਤ ਦੀ ਤਕਸੀਮ ਤੋਂ ਪਹਿਲਾਂ ਅਣਗੌਲੇ ਅਦਬ ਦਾ ਇੰਤਹਾਈ ਦਿਲਦਾਦਾ ਸੀ, ਇਥੋਂ ਤੱਕ ਕਿ ਵੋਹ ਅਕਸਰ ਸਵੀਡਨ ਦੇ ਕਈ ਅਣਗੌਲੇ ਲੇਖਕਾਂ ਦੇ ਨਾਵਲ ਪੜ੍ਹਦਾ ਨਜ਼ਰ ਆਉਂਦਾ। ਮੁਮਤਾਜ਼ ਮੁਫ਼ਤੀ ਸ਼ੁਰੂ ਵਿੱਚ ਭਾਰਤ ਦੀ ਤਕਸੀਮ ਦਾ ਇੰਤਹਾਈ ਮੁਖ਼ਾਲਿਫ਼ ਸੀ ਪਰ ਬਾਅਦ ਵਿੱਚ ਇੰਤਹਾਈ ਦੇਸ਼ ਭਗਤ ਪਾਕਿਸਤਾਨੀ ਅਤੇ ਇਸਲਾਮ ਪਸੰਦ ਦੇ ਤੋਰ ਤੇ ਪ੍ਰਸਿੱਧ ਹੋਇਆ।
ਲਿਖਤਾਂ
[ਸੋਧੋ]- ਅਲੀ ਪੁਰ ਕਾ ਐਲੀ
- ਅਲ਼ਖ ਨਗਰੀ
- ਲਬੈਕ
- ਤਲਾਸ਼
- ਅਣ ਕਹੀ
- ਚੁੱਪ
- ਗੁੜੀਆ ਘਰ
- ਕਹੀ ਨਾ ਜਾਏ
- ਮੁਫ਼ਤਿਆਨੇ
- ਨਿਜ਼ਾਮ ਸਿੱਕਾ
- ਹਿੰਦ ਯਾਤਰਾ
- ਪਿਆਜ਼ ਕੇ ਛਿਲਕੇ
- ਰੋਗ਼ਨੀ ਪੁਤਲੇ
- ਸਮੇ ਕਾ ਬੰਧਨ